HomePunjabਫਰਜ਼ੀ ਸਰਟੀਫਿਕੇਟ ਬਣਾਉਣਾ ਲੁਧਿਆਣਾ ਦੇ ਡਾਕਟਰ ਨੂੰ ਪਿਆ ਮਹਿੰਗਾ

ਫਰਜ਼ੀ ਸਰਟੀਫਿਕੇਟ ਬਣਾਉਣਾ ਲੁਧਿਆਣਾ ਦੇ ਡਾਕਟਰ ਨੂੰ ਪਿਆ ਮਹਿੰਗਾ

ਲੁਧਿਆਣਾ : ਫਰਜ਼ੀ ਸਰਟੀਫਿਕੇਟ (Fake certificate) ਬਣਾਉਣਾ ਲੁਧਿਆਣਾ (Ludhiana) ਦੇ ਡਾਕਟਰ ਨੂੰ ਮਹਿੰਗਾ ਸਾਬਤ ਹੋਇਆ। ਪੁਲਿਸ ਨੇ ਇਸ ਮਾਮਲੇ ਵਿੱਚ ਡਾਕਟਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਕੁਨਾਲ ਪਾਲ ਹਸਪਤਾਲ ਮਾਡਲ ਟਾਊਨ ਦੇ ਡਾਕਟਰ ਰਾਜਿੰਦਰ ਮਨੀ ਪਾਲ ਵੱਲੋਂ ਫਰਜ਼ੀ ਮੈਡੀਕਲ ਸਰਟੀਫਿਕੇਟ ਬਣਾਇਆ ਗਿਆ ਸੀ, ਜਿਸ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਜੀਤ ਸਿੰਘ ਪਿੰਡ ਹਵਾਸ ਦਾ ਰਹਿਣ ਵਾਲਾ ਹੈ, ਜਿਸ ਦਾ ਕੇਸ ਬਿਹਾਰ ‘ਚ ਚੱਲ ਰਿਹਾ ਹੈ। ਉਸ ਦੀ 12-8-23 ਨੂੰ ਬਿਹਾਰ ਵਿਖੇ ਤਰੀਕ ਸੀ, ਜਿਸ ਲਈ ਉਸ ਨੇ 10,000 ਰੁਪਏ ਦੇ ਕੇ ਕੁਨਾਲ ਪਾਲ ਤੋਂ ਜਾਅਲੀ ਸਰਟੀਫਿਕੇਟ ਬਣਵਾ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਡਾਕਟਰ ਕੁਨਾਲ ਪਾਲ 20-25 ਹਜ਼ਾਰ ਰੁਪਏ ਦੇ ਕੇ ਸਰਪ੍ਰਾਈਜ਼ ਬਣਾਉਂਦੇ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਡਾਕਟਰ ਆਪਣੀ ਡਿਗਰੀ ਦੀ ਦੁਰਵਰਤੋਂ ਕਰ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments