HomeHaryana Newsਕੰਗਨਾ ਰਣੌਤ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ 'ਤੇ ਪ੍ਰੇਮ ਕੁਮਾਰ ਖ਼ਿਲਾਫ਼ FIR ਹੋਈ...

ਕੰਗਨਾ ਰਣੌਤ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ‘ਤੇ ਪ੍ਰੇਮ ਕੁਮਾਰ ਖ਼ਿਲਾਫ਼ FIR ਹੋਈ ਦਰਜ

ਰੇਵਾੜੀ: ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਦੇ ਮੰਡੀ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਕੰਗਨਾ ਰਣੌਤ  (Kangana Ranaut) ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਦੇ ਰੇਵਾੜੀ ਵਿੱਚ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੱਤਿਆਦੇਵ ਯਾਦਵ  (Satyadev Yadav) ਨੇ ਸਾਬਕਾ ਜ਼ਿਲ੍ਹਾ ਬਾਲ ਕਲਿਆਣ ਅਧਿਕਾਰੀ ਪ੍ਰੇਮ ਕੁਮਾਰ (Prem Kumar) ਖ਼ਿਲਾਫ਼ ਮਾਡਲ ਟਾਊਨ ਥਾਣੇ ਵਿੱਚ ਇਸ ਸਬੰਧ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਦੱਸਣਯੋਗ ਹੈ ਕਿ ਇਸ ਵਾਰ ਭਾਜਪਾ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਹਿਮਾਚਲ ਦੀ ਮੰਡੀ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਕੰਗਨਾ ਮੂਲ ਰੂਪ ਤੋਂ ਹਿਮਾਚਲ ਦੀ ਰਹਿਣ ਵਾਲੀ ਹੈ। ਮੰਡੀ ਸੀਟ ‘ਤੇ ਉਹ ਸ਼ਾਹੀ ਪਰਿਵਾਰ ਦੇ ਮੰਤਰੀ ਵਿਕਰਮਾਦਿਤਿਆ ਖ਼ਿਲਾਫ਼ ਚੋਣ ਲੜ ਰਹੇ ਹਨ।

ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੱਤਿਆਦੇਵ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਬੀਤੀ ਰਾਤ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਚੌਹਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਹਿਮਾਚਲ ਦੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਦੀ ਫੋਟੋ ਅਪਲੋਡ ਕਰਕੇ ਇੱਕ ਵਿਅਕਤੀ ਨੇ ਕੁਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ ਜੋ ਕਿ ਔਰਤਾਂ ਦੇ ਵਿਰੁੱਧ ਹੈ।

ਇਸ ‘ਤੇ ਉਨ੍ਹਾਂ ਨੇ ਇਹ ਟਿੱਪਣੀ ਕਰਨ ਦੇ ਦੋਸ਼ੀ ਰੇਵਾੜੀ ਦੇ ਸਾਬਕਾ ਬਾਲ ਕਲਿਆਣ ਅਧਿਕਾਰੀ ਪ੍ਰੇਮ ਕੁਮਾਰ ਦੇ ਖ਼ਿਲਾਫ਼ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ। ਮੁਲਜ਼ਮ ਮੂਲ ਰੂਪ ਵਿੱਚ ਮਹਿੰਦਰਗੜ੍ਹ ਦੇ ਰਹਿਣ ਵਾਲੇ ਹਨ। ਫਿਲਹਾਲ ਉਹ ਸੇਵਾਮੁਕਤ ਹਨ। ਇਸ ਤੋਂ ਪਹਿਲਾਂ ਵੀ ਕੰਗਨਾ ਰਣੌਤ ‘ਤੇ ਭੱਦੀ ਟਿੱਪਣੀ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਜਿਸਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments