HomeNationalNCB ਨੇ ਡਰੱਗ ਬਣਾਉਣ ਵਾਲੀਆਂ ਤਿੰਨ ਲੈਬਾਂ ਦਾ ਕੀਤਾ ਪਰਦਾਫਾਸ਼, 7 ਵਿਅਕਤੀ...

NCB ਨੇ ਡਰੱਗ ਬਣਾਉਣ ਵਾਲੀਆਂ ਤਿੰਨ ਲੈਬਾਂ ਦਾ ਕੀਤਾ ਪਰਦਾਫਾਸ਼, 7 ਵਿਅਕਤੀ ਗ੍ਰਿਫ਼ਤਾਰ

ਗਾਂਧੀਨਗਰ : ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਗੁਜਰਾਤ ਏ.ਟੀ.ਐੱਸ ਦੇ ਨਾਲ ਸਾਂਝੇ ਆਪ੍ਰੇਸ਼ਨ ‘ਚ ਡਰੱਗ ਬਣਾਉਣ ਵਾਲੀਆਂ ਤਿੰਨ ਲੈਬਾਂ ਦਾ ਪਰਦਾਫਾਸ਼ ਕੀਤਾ ਹੈ। NCB ਮੁਤਾਬਕ, ਇਸ ਆਪਰੇਸ਼ਨ ਵਿੱਚ ਗੁਜਰਾਤ ਅਤੇ ਰਾਜਸਥਾਨ ਵਿੱਚ ਤਿੰਨ ਲੈਬਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਕਾਰਵਾਈ ਦੌਰਾਨ ਟੀਮ ਨੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਟੀਮ ਨੇ ਆਪ੍ਰੇਸ਼ਨ ਦੌਰਾਨ ਰਾਜਸਥਾਨ ਦੇ ਸਿਰੋਹੀ ਅਤੇ ਜੋਧਪੁਰ ਦੇ ਨਾਲ-ਨਾਲ ਗਾਂਧੀਨਗਰ ਦੇ ਪਿਪਲਜ ਪਿੰਡ ਅਤੇ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ‘ਚ ਛਾਪੇਮਾਰੀ ਕੀਤੀ। ਇਸ ਦੌਰਾਨ ਟੀਮ ਨੇ 22 ਕਿਲੋ ਮੈਫੇਡ੍ਰੋਨ ਅਤੇ 124 ਕਿਲੋ ਤਰਲ ਮੈਫੇਡ੍ਰੋਨ ਬਰਾਮਦ ਕੀਤਾ ਹੈ, ਜਿਸ ਦੀ ਕੁੱਲ ਕੀਮਤ 230 ਕਰੋੜ ਰੁਪਏ ਬਣਦੀ ਹੈ।

ਗੁਜਰਾਤ ਦੇ ਡੀ.ਜੀ.ਪੀ ਵਿਕਾਸ ਸਹਾਏ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਏ.ਟੀ.ਐਸ ਨੂੰ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਨਸ਼ਾ ਬਣਾਉਣ ਲਈ ਕਿਤੇ ਤੋਂ ਕੱਚਾ ਮਾਲ ਮੰਗਵਾ ਰਹੇ ਹਨ। ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਗੁਜਰਾਤ ਪੁਲਿਸ ਦੇ ਐਨ.ਸੀ.ਬੀ ਅਤੇ ਏ.ਟੀ.ਐਸ ਨੇ ਸਾਂਝੇ ਤੌਰ ‘ਤੇ ਚਾਰ ਥਾਵਾਂ ‘ਤੇ ਛਾਪੇਮਾਰੀ ਕਰਕੇ ਕੁੱਲ 230 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments