HomePunjab'ਆਪ' ਨੇ ਜਲੰਧਰ ਛਾਉਣੀ 'ਚ ਕੀਤੇ ਇਹ ਵੱਡੇ ਬਦਲਾਅ

‘ਆਪ’ ਨੇ ਜਲੰਧਰ ਛਾਉਣੀ ‘ਚ ਕੀਤੇ ਇਹ ਵੱਡੇ ਬਦਲਾਅ

ਜਲੰਧਰ : ਜਲੰਧਰ ਦੀ ਸਿਆਸਤ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ‘ਆਪ’ ਨੇ ਜਲੰਧਰ ਛਾਉਣੀ (Jalandhar Cantonment) ‘ਚ ਵੱਡੇ ਬਦਲਾਅ ਕੀਤੇ ਹਨ। ਫੇਰਬਦਲ ਕਰਦਿਆਂ ਆਮ ਆਦਮੀ ਪਾਰਟੀ (The Aam Aadmi Party) ਨੇ ਜਲੰਧਰ ਛਾਉਣੀ ਹਲਕੇ ਦੀ ਜ਼ਿੰਮੇਵਾਰੀ ਸੁਰਿੰਦਰ ਸਿੰਘ ਸੋਢੀ (Surinder Singh Sodhi) ਤੋਂ ਖੋਹ ਕੇ ਰਾਜਵਿੰਦਰ ਕੌਰ ਥਿਆੜਾ  (Rajwinder Kaur Thiara) ਨੂੰ ਸੌਂਪ ਦਿੱਤੀ ਹੈ। ਇਸ ਦੇ ਨਾਲ ਹੀ ਜਲੰਧਰ ਪੱਛਮੀ ਹਲਕੇ ਦੀ ਕਮਾਨ ਮਹਿੰਦਰ ਭਗਤ ਨੂੰ ਸੌਂਪ ਕੇ ਉਨ੍ਹਾਂ ਨੂੰ ਡਵੀਜ਼ਨ ਇੰਚਾਰਜ ਬਣਾਇਆ ਗਿਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਸੋਢੀ ਆਪਣੇ ਹਲਕੇ ਵਿੱਚ ਪਾਰਟੀ ਲਈ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਸਨ। ਇਸ ਦੇ ਨਾਲ ਹੀ ਉਹ ਪਾਰਟੀ ਪ੍ਰੋਗਰਾਮ ਲਈ ਵਰਕਰਾਂ ਨੂੰ ਇਕੱਠਾ ਨਹੀਂ ਕਰ ਸਕੇ। ਜਲੰਧਰ ਪੱਛਮੀ ਹਲਕਾ ਸ਼ੀਤਲ ਅੰਗੁਰਾਲ ਅਤੇ ਸੁਸ਼ੀਲ ਰਿੰਕੂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋ ਗਿਆ ਸੀ, ਇਸ ਲਈ ਪਾਰਟੀ ਨੇ ਮਹਿੰਦਰ ਭਗਤ ਨੂੰ ਜ਼ਿੰਮੇਵਾਰੀ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments