HomePunjabਸ਼ਰਾਬ ਦੀ ਖਾਤਰ ਕਲਯੁਗੀ ਪੁੱਤ ਨੇ ਮਾਂ ਦੀ ਕੀਤੀ ਕੁੱਟਮਾਰ

ਸ਼ਰਾਬ ਦੀ ਖਾਤਰ ਕਲਯੁਗੀ ਪੁੱਤ ਨੇ ਮਾਂ ਦੀ ਕੀਤੀ ਕੁੱਟਮਾਰ

ਲੁਧਿਆਣਾ : ਲੁਧਿਆਣਾ (Ludhiana) ਦੇ ਜਵਾਹਰ ਨਗਰ ਕੈਂਪ ਵਿੱਚ ਕਲਯੁਗੀ ਪੁੱਤ ਨਸ਼ੇ ਦੀ ਪੂਰਤੀ ਲਈ ਆਪਣੀ ਮਾਂ ਕੋਲੋ ਪੈਸੇ ਖੋ ਰਿਹਾ ਸੀ, ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਮਾਂ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਪਰ ਮੌਕੇ ਦੇ ਮੌਜੂਦ ਲੋਕਾਂ ਨੇ ਨਸ਼ੇੜੀ ਨੌਜਵਾਨ ਦਾ ਰੱਜ ਕੇ ਕੁਟਾਪਾ ਚਾੜਿਆ ਜਦੋਂ ਮਾਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਦਿਨ ਰਾਤ ਮਿਹਨਤ ਕਰਕੇ ਮੈਂ ਆਪਣਾ ਗੁਜ਼ਾਰਾ ਕਰਦੀ ਹਾਂ ਪਰ ਮੇਰਾ ਪੁੱਤ ਨਸ਼ੇ ਦੀ ਪੂਰਤੀ ਲਈ ਮੇਰੇ ਕੋਲੋਂ ਪੈਸੇ ਖੋਦਾ ਹੈ ਅਗਰ ਪੈਸੇ ਨਹੀਂ ਦਿੰਦੀ ਤਾਂ ਕੁੱਟ ਮਾਰ ਕਰਦਾ ਹੈ।

ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਇਹ ਮੁੰਡਾ ਦੇਖਣ ਦੇ ਵਿੱਚ ਨਸ਼ੇ ਦੀ ਹਾਲਤ ਵਿੱਚ ਲੱਗ ਰਿਹਾ ਹੈ ਇਹ ਆਪਣੀ ਮਾਂ ਦੇ ਕੋਲ ਪੈਸੇ ਖੋ ਰਿਹਾ ਸੀ ਜਦੋਂ ਇਸ ਦੀ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਇਸ ਨੇ ਆਪਣੀ ਮਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਮੌਕੇ ਤੇ ਮੌਜੂਦ ਲੋਕਾਂ ਨੇ ਬਜ਼ੁਰਗ ਔਰਤ ਨੂੰ ਬਚਾਇਆ ਅਤੇ ਇਸ ਨੌਜਵਾਨ ਦੀ ਕੁੱਟਮਾਰ ਵੀ ਕੀਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments