HomePunjabਰੋਡਵੇਜ਼ ਤੇ ਪ੍ਰਾਈਵੇਟ ਬੱਸ ਦੀ ਹੋਈ ਭਿਆਨਕ ਟੱਕਰ,ਇੱਕ ਦੀ ਮੌਤ

ਰੋਡਵੇਜ਼ ਤੇ ਪ੍ਰਾਈਵੇਟ ਬੱਸ ਦੀ ਹੋਈ ਭਿਆਨਕ ਟੱਕਰ,ਇੱਕ ਦੀ ਮੌਤ

ਲੁਧਿਆਣਾ: ਲੁਧਿਆਣਾ ਤੋਂ ਇਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਰੋਡਵੇਜ਼ ਅਤੇ ਪ੍ਰਾਈਵੇਟ ਬੱਸ (A Roadways And A Private Bus) ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ ਕਰੀਬ 7 ਵਜੇ ਵਾਪਰਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਚੌਕੀ ਬੱਸ ਸਟੈਂਡ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਮ੍ਰਿਤਕ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਉਹ ਇੱਕ ਨਿੱਜੀ ਬੱਸ ਦਾ ਕੰਡਕਟਰ ਸੀ।

ਜਾਣਕਾਰੀ ਅਨੁਸਾਰ ਉਕਤ ਕੰਡਕਟਰ ਬੱਸ ਸਟੈਂਡ ‘ਤੇ ਬੱਸ ਪਾਰਕ ਕਰ ਰਿਹਾ ਸੀ ਕਿ ਇਸੇ ਦੌਰਾਨ ਰੋਡਵੇਜ਼ ਦੀ ਬੱਸ ਆ ਗਈ। ਇਸ ਦੌਰਾਨ ਕੰਡਕਟਰ ਨੇ ਪਿੱਛੇ ਤੋਂ ਆ ਰਹੀ ਬੱਸ ਵੱਲ ਧਿਆਨ ਨਹੀਂ ਦਿੱਤਾ ਅਤੇ ਬੱਸ ਦੀ ਲਪੇਟ ‘ਚ ਆਉਣ ਨਾਲ ਉਸ ਦੀ ਮੌਤ ਹੋ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments