HomeWorldਪਾਕਿਸਤਾਨ 'ਚ 4 ਬੱਚਿਆਂ ਦੀ ਮਾਂ ਦਾ ਗੋਲੀ ਮਾਰ ਕੇ ਕੀਤਾ ਗਿਆ...

ਪਾਕਿਸਤਾਨ ‘ਚ 4 ਬੱਚਿਆਂ ਦੀ ਮਾਂ ਦਾ ਗੋਲੀ ਮਾਰ ਕੇ ਕੀਤਾ ਗਿਆ ਕਤਲ

ਇਸਲਾਮਾਬਾਦ : ਪਾਕਿਸਤਾਨ (Pakistan) ਵਿੱਚ ਵਿਦੇਸ਼ੀ ਨਾਗਰਿਕਾਂ ਦੀ ਜਾਨ-ਮਾਲ ਦੀ ਸੁਰੱਖਿਆ ਖ਼ਤਰੇ ਵਿੱਚ ਹੈ। ਚੀਨੀ ਅਤੇ ਜਾਪਾਨੀ (Chinese and Japanese) ਨਾਗਰਿਕਾਂ ‘ਤੇ ਹਮਲੇ ਤੋਂ ਬਾਅਦ ਇਸਲਾਮਾਬਾਦ ਦੇ ਐੱਫ-8 ਸੈਕਟਰ ਤੋਂ ਇਕ ਸਾਊਦੀ ਨਾਗਰਿਕ ਨੂੰ ਅਗਵਾ ਕਰ ਲਿਆ ਗਿਆ ਸੀ, ਜਦਕਿ ਇਕ ਔਰਤ ਦੀ ਲਾਸ਼ ਇੰਡਸਟਰੀਅਲ ਏਰੀਆ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ‘ਚ ਮਿਲੀ ਸੀ। 18 ਅਪ੍ਰੈਲ ਨੂੰ ਮਾਰਗਲਾ ਪੁਲਿਸ ਸਟੇਸ਼ਨ ਵਿਚ ਦਰਜ ਐਫ.ਆਈ.ਆਰ ਦੇ ਅਨੁਸਾਰ, ਸਾਊਦੀ ਡਿਪਲੋਮੈਟ ਬਦਰ ਅਲ ਹਰੀਬੀ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਸਾਊਦੀ ਨਾਗਰਿਕ ਹਨਾਨ ਅਬਦੁੱਲਾ ਨੂੰ ਇਸਲਾਮਾਬਾਦ ਦੇ ਐਫ-8 ਸੈਕਟਰ ਤੋਂ ਅਗਵਾ ਕਰ ਲਿਆ ਗਿਆ ਹੈ।

ਡਿਪਲੋਮੈਟ ਨੇ ਦੋਸ਼ ਲਾਇਆ ਕਿ ਅਬਦੁਲ ਵਾਹਿਦ ਸ਼ਾਹਿਦ ਖਾਨ ਨਾਮ ਦਾ ਵਿਅਕਤੀ ਅਗਵਾ ਕਰਨ ਲਈ ਜ਼ਿੰਮੇਵਾਰ ਹੈ ਅਤੇ ਪੁਲਿਸ ਨੂੰ ਉਸ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਸਾਊਦੀ ਨਾਗਰਿਕ ਨੂੰ ਬਰਾਮਦ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਇੰਡਸਟਰੀਅਲ ਏਰੀਆ ਥਾਣਾ ਖੇਤਰ ‘ਚ ਇਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਐਫ.ਆਈ.ਆਰ ਮੁਤਾਬਕ ਚਿੱਟੇ ਰੰਗ ਦੀ ਕਾਰ ਵਿੱਚ ਸਫ਼ਰ ਕਰ ਰਹੇ ਇੱਕ ਵਿਅਕਤੀ ਨੇ ਔਰਤ ਨੂੰ ਗੋਲੀ ਮਾਰ ਦਿੱਤੀ। ਮ੍ਰਿਤਕਾ ਪੀਰਵਧਾਈ ਦੀ ਰਹਿਣ ਵਾਲੀ ਸੀ ਅਤੇ ਚਾਰ ਬੱਚਿਆਂ ਦੀ ਮਾਂ ਸੀ। ਐਫ.ਆਈ.ਆਰ ਮੁਤਾਬਕ ਔਰਤ ਦੇ ਆਪਣੇ ਪਤੀ ਨਾਲ ਸਬੰਧਾਂ ਵਿੱਚ ਖਟਾਸ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments