HomeLifestyleENTERTAINMENTਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਨੂੰ ਸੁਪਰੀਮ ਕੋਰਟ ਨੇ ਦਿੱਤਾ ਵੱਡਾ ਝਟਕਾ

ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਨੂੰ ਸੁਪਰੀਮ ਕੋਰਟ ਨੇ ਦਿੱਤਾ ਵੱਡਾ ਝਟਕਾ

ਮੁੰਬਈ : ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ (Rakhi Sawant) ਨੂੰ ਵੱਡਾ ਝਟਕਾ ਦਿੰਦੇ ਹੋਏ ਸੁਪਰੀਮ ਕੋਰਟ (Supreme Court) ਨੇ ਅਗਾਊਂ ਜ਼ਮਾਨਤ ਦੀ ਮੰਗ ਕਰਨ ਵਾਲੀ ਉਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਰਾਖੀ ਨੂੰ ਚਾਰ ਹਫ਼ਤਿਆਂ ਦੇ ਅੰਦਰ ਹੇਠਲੀ ਅਦਾਲਤ ਵਿੱਚ ਆਤਮ ਸਮਰਪਣ ਕਰਨ ਲਈ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਅਦਾਕਾਰਾ ਰਾਖੀ ਸਾਵੰਤ ਦੇ ਸਾਬਕਾ ਪਤੀ ਆਦਿਲ ਦੁਰਾਨੀ ਨਾਲ ਜੁੜਿਆ ਹੈ। ਦਰਅਸਲ, ਰਾਖੀ ‘ਤੇ ਆਪਣੇ ਸਾਬਕਾ ਪਤੀ ਆਦਿਲ ਦੁਰਾਨੀ ਦਾ ਅਸ਼ਲੀਲ ਵੀਡੀਓ ਲੀਕ ਕਰਨ ਦਾ ਦੋਸ਼ ਹੈ। ਇਸ ਤੋਂ ਬਾਅਦ ਰਾਖੀ ਨੇ ਬੰਬੇ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ।

ਜਿਸ ਤੋਂ ਪਹਿਲਾਂ ਬੰਬੇ ਹਾਈ ਕੋਰਟ ਨੇ ਰਾਖੀ ਸਾਵੰਤ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਸਾਬਕਾ ਪਤੀ ਆਦਿਲ ਦੁਰਾਨੀ ਨੇ ਅਸ਼ਲੀਲ ਵੀਡੀਓ ਲੀਕ ਕਰਨ ਲਈ ਰਾਖੀ ਦੇ ਖ਼ਿਲਾਫ਼ ਐਫ.ਆਈ.ਆਰ ਦਰਜ ਕਰਵਾਈ ਸੀ। ਉਸ ਨੇ ਕਿਹਾ ਸੀ ਕਿ ਰਾਖੀ ਨੇ ਉਸ ਨੂੰ ਬਦਨਾਮ ਕਰਨ ਲਈ ਕਈ ਆਨਲਾਈਨ ਫੋਰਮਾਂ ‘ਤੇ ਦੋਵਾਂ ਦੇ ਨਿੱਜੀ ਵੀਡੀਓ ਪੋਸਟ ਕੀਤੇ ਸਨ। ਰਾਖੀ ਸਾਵੰਤ ਨੂੰ ਹੁਣ ਇਸ ਮਾਮਲੇ ‘ਚ ਗ੍ਰਿਫ਼ਤਾਰੀ ਦਾ ਖਤਰਾ ਹੈ। ਹਾਲਾਂਕਿ ਹੁਣ ਦੋਵੇਂ ਵੱਖ-ਵੱਖ ਰਹਿੰਦੇ ਹਨ ਅਤੇ ਆਦਿਲ ਨੇ ਹੁਣ ਦੂਜਾ ਵਿਆਹ ਕਰ ਲਿਆ ਹੈ।

ਰਾਖੀ ਸਾਵੰਤ ਦਾ ਕੀ ਰਿਹਾ ਰਿਐਕਸ਼ਨ?

ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੀ ਅਰਜ਼ੀ ਵਿੱਚ ਰਾਖੀ ਸਾਵੰਤ ਨੇ ਕਿਹਾ ਕਿ ਉਸ ਖ਼ਿਲਾਫ਼ ਐਫ.ਆਈ.ਆਰ ਸਿਰਫ਼ ਉਸ ਨੂੰ ਤੰਗ ਕਰਨ, ਉਸ ’ਤੇ ਦਬਾਅ ਪਾਉਣ ਅਤੇ ਉਸ ਨੂੰ ਝੂਠੇ ਅਤੇ ਫਰਜ਼ੀ ਕੇਸ ਵਿੱਚ ਫਸਾਉਣ ਦੇ ਇਰਾਦੇ ਨਾਲ ਦਰਜ ਕੀਤੀ ਗਈ ਹੈ। ਰਾਖੀ ਸਾਵੰਤ ਨੇ ਕਿਹਾ ਕਿ ਇਹ ਐਫ.ਆਈ.ਆਰ ਕੁਝ ਨਹੀਂ ਸਗੋਂ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਹੈ ਅਤੇ ਇਸ ਦੀ ਕੋਈ ਯੋਗਤਾ ਨਹੀਂ ਹੈ। ਉਸ ਨੇ ਆਪਣੇ ਵਕੀਲ ਰਾਹੀਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।

ਇਸ ਤੋਂ ਇਲਾਵਾ ਅਦਾਲਤ ਨੇ ਕਿਹਾ ਸੀ ਕਿ ਅਭਿਨੇਤਰੀ ਰਾਖੀ ਦੁਆਰਾ ਕਥਿਤ ਤੌਰ ‘ਤੇ ‘ਪ੍ਰਸਾਰਿਤ ਜਾਂ ਪ੍ਰਕਾਸ਼ਿਤ’ ਸਮੱਗਰੀ ਨਾ ਸਿਰਫ਼ ‘ਅਸ਼ਲੀਲ ਹੈ, ਬਲਕਿ ਪੂਰੀ ਤਰ੍ਹਾਂ ਨਾਲ ਜਿਨਸੀ ਸਮੱਗਰੀ’ ਹੈ। ਇਸ ਵਿਚ ਕਿਹਾ ਗਿਆ ਹੈ, “ਘਟਨਾ ਦੇ ਆਲੇ ਦੁਆਲੇ ਦੇ ਤੱਥਾਂ, ਦੋਸ਼ਾਂ ਅਤੇ ਹਾਲਾਤਾਂ ਨੂੰ ਵਿਚਾਰਨ ਤੋਂ ਬਾਅਦ, (ਅਦਾਲਤ ਦੇ ਵਿਚਾਰ ਵਿਚ ਆਇਆ ਹੈ ਕਿ) ਇਹ ਅਗਾਊਂ ਜ਼ਮਾਨਤ ਦੇਣ ਲਈ ਢੁਕਵਾਂ ਮਾਮਲਾ ਨਹੀਂ ਹੈ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments