HomeLifestyleENTERTAINMENTਅਦਾਕਾਰ ਗਿੱਪੀ ਗਰੇਵਾਲ ਪਰਿਵਾਰ ਤੇ ਹੀਨਾ ਖਾਨ ਦੇ ਨਾਲ ਪਹੁੰਚੇ IPL ਗਰਾਊਂਡ

ਅਦਾਕਾਰ ਗਿੱਪੀ ਗਰੇਵਾਲ ਪਰਿਵਾਰ ਤੇ ਹੀਨਾ ਖਾਨ ਦੇ ਨਾਲ ਪਹੁੰਚੇ IPL ਗਰਾਊਂਡ

ਪੰਜਾਬ : ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ (Punjabi Singer And Actor Gippy Grewal) ਇਨ੍ਹੀਂ ਦਿਨੀਂ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ‘ਚ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਫਿਲਮ ਦੀ ਸਟਾਰ ਕਾਸਟ ‘ਆਈ.ਪੀ.ਐੱਲ’ ਗਰਾਊਂਡ ‘ਚ ਪਹੁੰਚੀ ਹੋਈ ਹੈ।

ਇਸ ਦੌਰਾਨ ਗਿੱਪੀ ਗਰੇਵਾਲ ਆਪਣੀ ਪਤਨੀ ਰਵਨੀਤ ਗਰੇਵਾਲ, ਬੇਟੇ ਗੁਰਬਾਜ਼ ਅਤੇ ਸ਼ਿੰਦਾ ਨਾਲ ਹੀਨਾ ਖਾਨ ਦੇ ਨਾਲ ਕ੍ਰਿਕਟ ਮੈਦਾਨ ‘ਤੇ ਨਜ਼ਰ ਆਏ। ਇਸ ਦੌਰਾਨ ਹਿਨਾ ਖਾਨ ਨੇ ਖੂਬ ਮਸਤੀ ਕੀਤੀ। ਇਸ ਫਿਲਮ ‘ਚ ਗਿੱਪੀ ਗਰੇਵਾਲ ਤੇ ਸ਼ਿੰਦਾ ਪਹਿਲੀ ਵਾਰ ਪਿਓ-ਪੁੱਤ ਦੀ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਟੀਵੀ ਅਦਾਕਾਰਾ ਹਿਨਾ ਖਾਨ ਨੇ ਇਸ ਫ਼ਿਲਮ ਰਾਹੀਂ ਪੰਜਾਬੀ ਇੰਡਸਟਰੀ ਵਿੱਚ ਐਂਟਰੀ ਕੀਤੀ ਹੈ, ਉਹ ਸ਼ਿੰਦਾ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ।

ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਦੀ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ 10 ਮਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ‘ਚ ਗਿੱਪੀ ਅਤੇ ਸ਼ਿੰਦੇ ਦੇ ਨਾਲ ਹਿਨਾ ਖਾਨ ਵੀ ਮੁੱਖ ਭੂਮਿਕਾ ‘ਚ ਹੈ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਸਰਗੁਣ ਮਹਿਤਾ ਅਤੇ ਰੂਪੀ ਗਿੱਲ ਨਾਲ ਫਿਲਮ ‘ਜੱਟ ਨੂੰ ਚੜੈਲ ਟੱਕਰੀ’ ‘ਚ ਵੀ ਨਜ਼ਰ ਆ ਚੁੱਕੇ ਹਨ। ਇਹ ਫਿਲਮ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments