HomeSportਰੁਤੁਰਾਜ ਗਾਇਕਵਾੜ ਤੇ ਕੇਐਲ ਰਾਹੁਲ ਨੂੰ 12-12 ਲੱਖ ਦਾ ਲੱਗਾ ਜੁਰਮਾਨਾ

ਰੁਤੁਰਾਜ ਗਾਇਕਵਾੜ ਤੇ ਕੇਐਲ ਰਾਹੁਲ ਨੂੰ 12-12 ਲੱਖ ਦਾ ਲੱਗਾ ਜੁਰਮਾਨਾ

ਲਖਨਊ: ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਰੁਤੁਰਾਜ ਗਾਇਕਵਾੜ (Chennai Super Kings captain Ruturaj Gaikwad) ਅਤੇ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ (Lucknow Super Giants captain KL Rahul) ਨੂੰ ਜੁਰਮਾਨਾ ਲਗਾਇਆ ਗਿਆ ਹੈ ਕਿਉਂਕਿ ਉਨ੍ਹਾਂ ਦੀ ਟੀਮ ਨੇ ਏਕਾਨਾ ਕ੍ਰਿਕਟ ਸਟੇਡੀਅਮ (The Ekana Cricket Stadium) ਵਿੱਚ ਚੱਲ ਰਹੇ ਸੀਜ਼ਨ ਦੌਰਾਨ ਆਈਪੀਐਲ ਦੇ ਆਚਾਰ ਸੰਹਿਤਾ ਦੀ ਉਲੰਘਣਾ ਕੀਤੀ ਸੀ। ਬੀਤੇ ਦਿਨ ਮੈਚ ਦੌਰਾਨ ਹੌਲੀ ਓਵਰ ਰੇਟ ਰੱਖਣ ਲਈ  ਦੋਵਾਂ ਕਪਤਾਨਾਂ ‘ਤੇ 12-12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਆਈਪੀਐਲ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਘੋਸ਼ਣਾ ਕੀਤੀ ਕਿ ਦੋਵਾਂ ਟੀਮਾਂ ਨੇ ਆਈਪੀਐਲ ਕੋਡ ਆਫ਼ ਕੰਡਕਟ ਦੀ ਉਲੰਘਣਾ ਕੀਤੀ ਹੈ, ਜੋ ਘੱਟੋ ਘੱਟ ਓਵਰ-ਰੇਟ ਅਪਰਾਧਾਂ ਨਾਲ ਨਜਿੱਠਦਾ ਹੈ। ਬਿਆਨ ‘ਚ ਕਿਹਾ ਗਿਆ ਹੈ, ”ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐੱਲ ਰਾਹੁਲ ‘ਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ‘ਚ ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਆਈਪੀਐੱਲ 2024 ਦੇ 34ਵੇਂ ਮੈਚ ਦੌਰਾਨ ਧੀਮੀ ਓਵਰ-ਰੇਟ ਰੱਖਣ ਕਾਰਨ ਜੁਰਮਾਨਾ ਲਗਾਇਆ ਗਿਆ ਹੈ। ਆਈਪੀਐਲ ਦੇ ਜ਼ਾਬਤੇ ਦੇ ਤਹਿਤ ਘੱਟੋ-ਘੱਟ ਓਵਰ-ਰੇਟ ਦੇ ਅਪਰਾਧਾਂ ਦੇ ਤਹਿਤ ਇਹ ਸੀਜ਼ਨ ਦਾ ਉਨ੍ਹਾਂ ਦੀ ਟੀਮ ਦਾ ਪਹਿਲਾ ਅਪਰਾਧ ਸੀ, ਇਸ ਲਈ ਰਾਹੁਲ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਧਿਆਨ ਯੋਗ ਹੈ ਕਿ ਲਖਨਊ ਸੁਪਰ ਜਾਇੰਟਸ ਨੇ ਉਨ੍ਹਾਂ ਦੇ ਘਰੇਲੂ ਮੈਦਾਨ ਯਾਨੀ ਏਕਾਨਾ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਸ ਨੂੰ  ਖੇਡੇ ਗਏ ਮੈਚ ਵਿੱਚ 8 ਵਿਕਟਾਂ ਨਾਲ ਹਰਾ ਦਿੱਤਾ। ਚੇਨਈ ਨੇ ਪਹਿਲਾਂ ਖੇਡਦਿਆਂ ਰਵਿੰਦਰ ਜਡੇਜਾ ਦੀਆਂ 57 ਦੌੜਾਂ, ਮੋਈਨ ਅਲੀ ਦੀਆਂ 30 ਦੌੜਾਂ ਅਤੇ ਧੋਨੀ ਦੀਆਂ 9 ਗੇਂਦਾਂ ਵਿੱਚ 28 ਦੌੜਾਂ ਦੀ ਮਦਦ ਨਾਲ 176 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਲਖਨਊ ਨੂੰ ਜ਼ਬਰਦਸਤ ਸ਼ੁਰੂਆਤ ਮਿਲੀ। ਡੀ ਕਾਕ ਅਤੇ ਕੇਐਲ ਰਾਹੁਲ ਦੋਵਾਂ ਨੇ ਅਰਧ ਸੈਂਕੜੇ ਜੜੇ ਅਤੇ ਪਹਿਲੀ ਵਿਕਟ ਲਈ 134 ਦੌੜਾਂ ਜੋੜੀਆਂ। ਡੀ ਕਾਕ 43 ਗੇਂਦਾਂ ‘ਤੇ 54 ਦੌੜਾਂ ਬਣਾ ਕੇ ਮੁਸਤਫਾਜ਼ੁਰ ਦਾ ਸ਼ਿਕਾਰ ਬਣੇ ਜਦਕਿ ਕਪਤਾਨ ਕੇਐੱਲ ਰਾਹੁਲ ਨੇ 53 ਗੇਂਦਾਂ ‘ਤੇ 82 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕ੍ਰੀਜ਼ ‘ਤੇ ਆਏ ਨਿਕੋਲਸ ਪੂਰਨ (23) ਅਤੇ ਮਾਰਕੋਸ ਸਟੋਇਨਿਸ (8) ਨੇ 19ਵੇਂ ਓਵਰ ‘ਚ ਹੀ ਟੀਮ ਨੂੰ ਜਿੱਤ ਦਿਵਾਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments