HomeWorldਡੋਨਾਲਡ ਟਰੰਪ ਦੀਆਂ ਵਧੀਆਂ ਮੁਸਕਲਾਂ,ਕੋਰਟ ਨੇ ਨਹੀਂ ਦਿੱਤੀ ਰਾਹਤ

ਡੋਨਾਲਡ ਟਰੰਪ ਦੀਆਂ ਵਧੀਆਂ ਮੁਸਕਲਾਂ,ਕੋਰਟ ਨੇ ਨਹੀਂ ਦਿੱਤੀ ਰਾਹਤ

ਨਿਊਯਾਰਕ: ਨਿਊਯਾਰਕ ਦੀ ਇੱਕ ਅਪੀਲ ਅਦਾਲਤ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Former US President Donald Trump) ਦੁਆਰਾ ਇੱਕ ਪੋਰਨ ਸਟਾਰ ਨੂੰ ਹਸ਼ ਮਨੀ ਭੁਗਤਾਨ ਨਾਲ ਜੁੜੇ ਇੱਕ ਮਾਮਲੇ ਦੀ ਸੁਣਵਾਈ ਨੂੰ ਰੋਕਣ ਦੀ ਆਖਰੀ ਸਮੇਂ ਵਿੱਚ ਕੀਤੀ ਕੋਸ਼ਿਸ਼ ਨੂੰ ਬੀਤੇ ਦਿਨ ਰੱਦ ਕਰ ਦਿੱਤਾ। ਟਰੰਪ ਨੇ ਜਿਊਰੀ ਦੀ ਚੋਣ ਵਿਚ ਬੇਲੋੜੀ ਜਲਦਬਾਜ਼ੀ ਦੀਆਂ ਬਚਾਅ ਪੱਖ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਇਹ ਬੇਨਤੀ ਕੀਤੀ ਹੈ। ਜਸਟਿਸ ਮਾਰਸ਼ਾ ਮਾਈਕਲ ਨੇ ਸੰਖੇਪ ਸੁਣਵਾਈ ਤੋਂ ਕੁਝ ਮਿੰਟਾਂ ਬਾਅਦ ਹੀ ਫ਼ੈਸਲਾ ਸੁਣਾਇਆ।

ਮੁਕੱਦਮੇ ਦੀ ਸੁਣਵਾਈ ਨੂੰ ਰੋਕਣ ਦੀ ਬੇਨਤੀ ‘ਤੇ ਮੱਧ-ਪੱਧਰੀ ਅਪੀਲ ਅਦਾਲਤ ਵਿੱਚ ਦਲੀਲਾਂ ਨੂੰ ਕੇਸ ਦੀ ਸੁਣਵਾਈ ਲਈ ਜਿਊਰੀ ਦੀ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਕੁਝ ਘੰਟਿਆਂ ਬਾਅਦ ਪੇਸ਼ ਕੀਤਾ ਗਿਆ ਸੀ। ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਟਰੰਪ ਦੇ ਖ਼ਿਲਾਫ਼ ਅਪਰਾਧਿਕ ਮਾਮਲੇ ‘ਚ ਸੋਮਵਾਰ ਤੋਂ ਬਹਿਸ ਸ਼ੁਰੂ ਹੋ ਸਕਦੀ ਹੈ। ਟਰੰਪ ਦਾ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਪੈਸੇ ਦੇਣ ਦਾ ਇਹ ਮਾਮਲਾ 2016 ਦਾ ਹੈ।

ਉਸ ਸਮੇਂ ਟਰੰਪ ਦੇ ਪੋਰਨ ਸਟਾਰ ਦੇ ਨਾਲ ਸੰਬੰਧ ਹੋਣ ਦੀ ਗੱਲ ਸਾਹਮਣੇ ਆਈ ਸੀ ਅਤੇ ਦੋਸ਼ ਹੈ ਕਿ ਉਨ੍ਹਾਂ ਨੇ ਇਸਨੂੰ
ਲੁਕਾਉਣ ਲਈ ਸਟੋਰਮੀ ਨੂੰ ਇੱਕ ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ ਕੀਤਾ ਸੀ। ਸਾਬਕਾ ਰਾਸ਼ਟਰਪਤੀ ਦੀ ਕੰਪਨੀ ਨੇ ਇਹ ਪੈਸਾ ਆਪਣੇ ਵਕੀਲ ਮਾਈਕਲ ਕੋਹੇਨ ਨੂੰ ਦਿੱਤਾ, ਜਿਸ ਨੇ ਟਰੰਪ ਦੀ ਤਰਫੋਂ ਪੋਰਨ ਸਟਾਰ ਨੂੰ ਇਹ ਭੁਗਤਾਨ ਕੀਤਾ। ਇਹ ਮਾਮਲਾ ਅਜਿਹੇ ਸਮੇਂ ‘ਚ ਸੁਣਿਆ ਜਾ ਰਿਹਾ ਹੈ ਜਦੋਂ ਟਰੰਪ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਸੰਭਾਵਿਤ ਉਮੀਦਵਾਰ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments