HomePunjabਮਾਸੂਮ ਬੱਚੀ ਦਿਲਰੋਜ਼ ਦੇ ਕਤਲ ਮਾਮਲੇ 'ਚ ਅਦਾਲਤ ਨੇ ਮਹਿਲਾ ਨੂੰ ਸੁਣਾਈ...

ਮਾਸੂਮ ਬੱਚੀ ਦਿਲਰੋਜ਼ ਦੇ ਕਤਲ ਮਾਮਲੇ ‘ਚ ਅਦਾਲਤ ਨੇ ਮਹਿਲਾ ਨੂੰ ਸੁਣਾਈ ਫਾਂਸੀ ਦੀ ਸਜ਼ਾ

ਲੁਧਿਆਣਾ : ਲੁਧਿਆਣਾ (Ludhiana) ਵਿਖੇ ਸਥਾਨਕ ਐਲਡੀਕੋ ਅਸਟੇਟ ਵਨ ਨੇੜੇ 2 ਸਾਲ 9 ਮਹੀਨੇ ਦੀ ਮਾਸੂਮ ਬੱਚੀ ਦਿਲਰੋਜ਼ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ਾਂ ਤਹਿਤ ਮਹਿਲਾ ਨੀਲਮ ਨੂੰ ਅੱਜ ਫਾਂਸੀ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ 12 ਅਪ੍ਰੈਲ ਨੂੰ ਦੋਸ਼ੀ ਠਹਿਰਾਇਆ ਸੀ। ਮਹਿਲਾ ਦੋਸ਼ਣ ‘ਤੇ ਬੱਚੀ ਨੂੰ ਜ਼ਮੀਨ ਵਿਚ ਦਫ਼ਨਾਉਣ ਦੇ ਦੋਸ਼ ਸਨ ਅਤੇ ਸਾਹ ਘੁੱਟਣ ਨਾਲ ਬੱਚੀ ਦੀ ਮੌਤ ਹੋ ਗਈ ਸੀ।

ਅਦਾਲਤ ਵਿਚ ਇਸ ਦੋਸ਼ ਨੂੰ ਸਾਬਤ ਕਰਨ ਲਈ 25 ਤੋਂ ਵੱਧ ਗਵਾਹ ਪੇਸ਼ ਕੀਤੇ ਗਏ ਸਨ। ਮੁਲਜ਼ਮ ਨੀਲਮ ਨੇ 28 ਨਵੰਬਰ ਨੂੰ ਸ਼ਿਮਲਾਪੁਰੀ ਇਲਾਕੇ ’ਚੋਂ ਬੱਚੀ ਦਿਲਰੋਜ਼ ਨੂੰ ਸਕੂਟਰੀ ’ਤੇ ਅਗਵਾ ਕਰਕੇ ਸਲੇਮ ਟਾਬਰੀ ਇਲਾਕੇ ’ਚ ਟੋਆ ਪੁੱਟ ਕੇ ਜਿਊਂਦੇ ਹੀ ਦੱਬ ਕੇ ਕਤਲ ਕਰ ਦਿੱਤਾ ਸੀ। ਇਸ ਦੌਰਾਨ ਦਿਲਰੋਜ਼ ਦੇ ਪਿਤਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਬੱਚੇ ਲਈ ਬਾਜ਼ਾਰ ਤੋਂ ਖਿਡੌਣੇ ਲਿਆਉਂਦਾ ਸੀ, ਨੀਲਮ ਨੂੰ ਇਹ ਪਸੰਦ ਨਹੀਂ ਸੀ। ਇਹੀ ਕਾਰਨ ਹੈ ਕਿ ਉਸ ਨੇ ਦਿਲਰੋਜ਼ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਅਦਾਲਤ ਵਿਚ ਬਹਿਸ ਦੌਰਾਨ ਪੀੜਤ ਦੇ ਵਕੀਲ ਪਰਉਪਕਾਰ ਘੁੰਮਣ ਅਤੇ ਸਰਕਾਰੀ ਵਕੀਲ ਬੀ.ਡੀ ਗੁਪਤਾ ਨੇ ਕਿਹਾ ਸੀ ਕਿ ਮਾਸੂਮ ਬੱਚੀ ਦੇ ਕਤਲ ਲਈ ਘੱਟੋ-ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਪੀੜਤ ਉਸ ਦੀ ਗੁਆਂਢੀ ਸੀ। ਜ਼ਿੰਦਾ ਦਫ਼ਨਾਏ ਜਾਣ ਨਾਲ ਬੱਚੀ ਨੂੰ ਹੋਣ ਵਾਲਾ ਦੁੱਖ਼ ਅਸਾਧਾਰਨ ਹੈ। ਅਸਲ ਵਿੱਚ ਮੁਲਜ਼ਮ ਨੂੰ ਪਤਾ ਸੀ ਕਿ ਜੇਕਰ ਜ਼ਿੰਦਾ ਦਫ਼ਨ ਕਰ ਦਿੱਤਾ ਗਿਆ ਤਾਂ ਬੱਚੀ ਦੀ ਸਾਹ ਘੁੱਟਣ ਨਾਲ ਮੌਤ ਹੋ ਜਾਵੇਗੀ ਅਤੇ ਰੇਤ/ਮਿੱਟੀ ਨੱਕ, ਹਵਾ ਦੀ ਨਲੀ, ਫੇਫੜਿਆਂ ਅਤੇ ਫਿਰ ਖ਼ੂਨ ਦੇ ਵਹਾਅ ਵਿੱਚ ਅਤੇ ਮੂੰਹ, ਅੱਖਾਂ ਅਤੇ ਕੰਨਾਂ ਵਿੱਚ ਵੀ ਜਾ ਸਕਦੀ ਹੈ, ਜੋਕਿ ਇਸ ਮਾਮਲੇ ਵਿੱਚ ਵਾਪਰਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments