HomePunjabਜੰਮੂ ਪੁਲਿਸ ਨੇ 17 ਕਿਲੋ ਭੁੱਕੀ ਸਮੇਤ ਇੱਕ ਨਸ਼ਾ ਤਸਕਰ ਕੀਤਾ ਕਾਬੂ

ਜੰਮੂ ਪੁਲਿਸ ਨੇ 17 ਕਿਲੋ ਭੁੱਕੀ ਸਮੇਤ ਇੱਕ ਨਸ਼ਾ ਤਸਕਰ ਕੀਤਾ ਕਾਬੂ

ਸਾਂਬਾ : ਨਸ਼ਾ ਤਸਕਰਾਂ ਖ਼ਿਲਾਫ਼ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਸਾਂਬਾ ਪੁਲਿਸ ਨੇ ਥਾਣਾ ਸਾਂਬਾ (Samba police station) ਦੀ ਹਦੂਦ ਅੰਦਰ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਸ ਦੇ ਕਬਜ਼ੇ ‘ਚੋਂ ਕਰੀਬ 17 ਕਿਲੋ ਭੁੱਕੀ ਬਰਾਮਦ ਕੀਤੀ ਹੈ।

ਜਾਣਕਾਰੀ ਅਨੁਸਾਰ ਨੜ ਨਾਕੇ ‘ਤੇ ਵਾਹਨਾਂ ਦੀ ਚੈਕਿੰਗ ਦੌਰਾਨ ਸਾਂਬਾ ਥਾਣਾ ਇੰਚਾਰਜ ਸੰਦੀਪ ਚੜਿੱਕ ਦੀ ਅਗਵਾਈ ‘ਚ ਥਾਣਾ ਸਾਂਬਾ ਦੀ ਪੁਲਿਸ ਪਾਰਟੀ ਨੇ ਰਜਿਸਟ੍ਰੇਸ਼ਨ ਨੰਬਰ ਐਚ.ਆਰ. 65ਏ-4255 ਦੇ ਇੱਕ ਟਰੱਕ ਨੂੰ ਚੈਕਿੰਗ ਲਈ ਰੋਕਿਆ ਗਿਆ। ਚੈਕਿੰਗ ਦੌਰਾਨ ਕਰੀਬ 17 ਕਿਲੋ ਚੂਰਾ ਪੋਸਤ ਬਰਾਮਦ ਹੋਇਆ, ਜਿਸ ਨੂੰ ਬੜੀ ਚਲਾਕੀ ਨਾਲ ਟਰੱਕ ਦੀ ਡਰਾਈਵਰ ਸੀਟ ਦੇ ਪਿੱਛੇ ਛੁਪਾਇਆ ਗਿਆ ਸੀ।

ਮੁਲਜ਼ਮ ਦੀ ਪਛਾਣ ਰਵਿੰਦਰ ਸਿੰਘ ਪੁੱਤਰ ਰਘੂਨਾਥ ਸਿੰਘ ਵਾਸੀ ਸਾਈਂ ਕੁਲੀਆਂ, ਪਠਾਨਕੋਟ (ਪੰਜਾਬ) ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਗੱਡੀ ਸਮੇਤ ਤਸਕਰੀ ਦਾ ਸਾਮਾਨ ਵੀ ਬਰਾਮਦ ਕਰ ਲਿਆ ਹੈ। ਇਸ ਸਬੰਧੀ ਥਾਣਾ ਸਾਂਬਾ ਵਿਖੇ ਐਫ.ਆਈ.ਆਰ. ਨੰ. 103/2024 ਅਧੀਨ 8/15 ਐਨ.ਡੀ.ਪੀ.ਐਸ. ਐਕਟ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments