HomeHaryana Newsਹਰਿਆਣਾ 'ਚ ਲੋਕ ਸਭਾ ਚੋਣਾਂ ਲਈ ਇਨੈਲੋ ਨੇ ਵੀ ਆਪਣੀ ਪਹਿਲੀ ਸੂਚੀ...

ਹਰਿਆਣਾ ‘ਚ ਲੋਕ ਸਭਾ ਚੋਣਾਂ ਲਈ ਇਨੈਲੋ ਨੇ ਵੀ ਆਪਣੀ ਪਹਿਲੀ ਸੂਚੀ ਕੀਤੀ ਜਾਰੀ

ਹਰਿਆਣਾ : ਹਰਿਆਣਾ (Haryana) ਵਿਚ ਲੋਕ ਸਭਾ ਚੋਣਾਂ (Lok Sabha Elections) ਲਈ ਇਨੈਲੋ (INLO) ਨੇ ਵੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਤਿੰਨ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਸੁਨੈਨਾ ਚੌਟਾਲਾ ਨੂੰ ਹਿਸਾਰ ਤੋਂ ਮੈਦਾਨ ‘ਚ ਉਤਾਰਿਆ ਗਿਆ ਹੈ, ਜਦਕਿ ਅਭੈ ਚੌਟਾਲਾ ਕੁਰੂਕਸ਼ੇਤਰ ਤੋਂ ਲੋਕ ਸਭਾ ਚੋਣ ਲੜਨਗੇ। ਇਨੈਲੋ ਦੇ ਗੁਰਪ੍ਰੀਤ ਸਿੰਘ ਗਿੱਲ ਅੰਬਾਲਾ ਤੋਂ ਚੋਣ ਲੜਨਗੇ।

ਇਨੈਲੋ ਨੇ ਬਾਲਮੀਕੀ ਭਾਈਚਾਰੇ ਦੇ 28 ਸਾਲਾ ਨੌਜਵਾਨ ਸਰਦਾਰ ਗੁਰਪ੍ਰੀਤ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਅੰਬਾਲਾ ਲੋਕ ਸਭਾ ਉਮੀਦਵਾਰ ਸਿੱਖ ਭਾਈਚਾਰੇ ਨੇ ਇਨੈਲੋ ਪਾਰਟੀ ਦਾ ਕੀਤਾ ਧੰਨਵਾਦ, ਕਿਹਾ ਅੰਬਾਲਾ ਲੋਕ ਸਭਾ ਹਲਕੇ ਤੋਂ ਸਾਰੀਆਂ ਪਾਰਟੀਆਂ ਨੇ ਸਿੱਖ ਕੌਮ ਨੂੰ ਨਜ਼ਰਅੰਦਾਜ਼ ਕੀਤਾ ਹੈ, ਇਹ ਪਹਿਲੀ ਵਾਰ ਹੈ ਜਦੋਂ ਇਨੈਲੋ ਪਾਰਟੀ ਨੇ ਸਿੱਖ ਕੌਮ ਦੀ ਅਹਿਮੀਅਤ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਅੰਬਾਲਾ ਤੋਂ ਟਿਕਟ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments