HomeLifestyleENTERTAINMENTਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਪੁਲਿਸ ਨੇ ਦੋਨਾਂ ਸ਼ੂਟਰਾਂ ਨੂੰ...

ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ‘ਚ ਪੁਲਿਸ ਨੇ ਦੋਨਾਂ ਸ਼ੂਟਰਾਂ ਨੂੰ ਕੀਤਾ ਕਾਬੂ

ਮੁੰਬਈ: ਬਾਲੀਵੁੱਡ ਸਟਾਰ ਸਲਮਾਨ ਖਾਨ (Bollywood Star Salman Khan) ਦੇ ਘਰ ਗੋਲੀਬਾਰੀ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਦੋਨਾਂ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ ਗੁਜਰਾਤ ਦੇ ਭੁਜ ਤੋਂ ਹੋਈ ਹੈ। ਸਲਮਾਨ ਖਾਨ ਦੇ ਘਰ ਗੋਲੀਬਾਰੀ ਤੋਂ ਬਾਅਦ ਪੁਲਿਸ ਲਗਾਤਾਰ ਦੋਸ਼ੀਆਂ ਦੀ ਭਾਲ ਕਰ ਰਹੀ ਸੀ। ਬੀਤੀ ਦੇਰ ਰਾਤ ਉਨ੍ਹਾਂ ਨੂੰ ਵੱਡੀ ਸਫ਼ਲਤਾ ਮਿਲੀ।

ਹਰਿਆਣਾ ਵਿੱਚ ਮੁਲਜ਼ਮ ਦੇ ਘਰ ਪੁੱਜੀ ਸੀ ਪੁਲਿਸ 
ਦੱਸ ਦੇਈਏ ਕਿ ਮੁਲਜ਼ਮਾਂ ਵਿੱਚੋਂ ਇੱਕ ਦੀ ਪਛਾਣ ਵਿਸ਼ਾਲ ਉਰਫ਼ ਕਾਲੂ ਵਾਸੀ ਗੁਰੂਗ੍ਰਾਮ, ਹਰਿਆਣਾ ਵਜੋਂ ਹੋਈ ਸੀ। ਇਸ ਮਾਮਲੇ ਨੂੰ ਲੈ ਕੇ ਐਸਟੀਐਫ ਵੀ ਵਿਸ਼ਾਲ ਦੇ ਘਰ ਪਹੁੰਚੀ ਸੀ। ਇਸ ਦੌਰਾਨ ਉਸ ਦੀ ਮਾਂ ਅਤੇ ਭੈਣ ਤੋਂ ਪੁੱਛਗਿੱਛ ਕੀਤੀ ਗਈ। ਵਿਸ਼ਾਲ ਡੇਢ ਸਾਲ ਤੋਂ ਅਪਰਾਧ ਦੀ ਦੁਨੀਆ ‘ਚ ਸਰਗਰਮ ਸੀ। ਉਹ ਸਕਰੈਪ ਦਾ ਕਾਰੋਬਾਰ ਕਰਨ ਵਾਲੇ ਸਚਿਨ ਉਰਫ ਗੋਡਾ ਦੇ ਕਤਲ ਕੇਸ ਵਿੱਚ ਵੀ ਮੁਲਜ਼ਮ ਰਹਿ ਚੁੱਕਾ ਹੈ। ਉਹ ਗੈਂਗਸਟਰ ਰੋਹਿਤ ਗੋਦਾਰਾ ਦਾ ਸ਼ੂਟਰ ਦੱਸਿਆ ਜਾਂਦਾ ਹੈ। ਕਾਲੂ ਨੇ 10ਵੀਂ ਜਮਾਤ ਤੱਕ ਹੀ ਪੜ੍ਹਾਈ ਕੀਤੀ ਹੈ।

ਦੱਸ ਦਈਏ ਕਿ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ‘ਚ ਸਵੇਰੇ ਕਰੀਬ 5 ਵਜੇ ਬਾਈਕ ‘ਤੇ ਆਏ ਦੋ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਫਾਇਰ ਕੀਤੇ ਗਏ ਪੰਜ ਰਾਉਂਡ ਵਿੱਚੋਂ ਇੱਕ ਗੋਲੀ ਸਲਮਾਨ ਖਾਨ ਦੇ ਘਰ ਵਿੱਚ ਜਾ ਲੱਗੀ। ਸਲਮਾਨ ਉਸ ਸਮੇਂ ਘਰ ‘ਚ ਹੀ ਸਨ। ਇਸ ਮਾਮਲੇ ‘ਚ ਗੈਂਗਸਟਰ ਲਾਰੇਂਸ ਵਿਸ਼ਨੋਈ ਨਾਲ ਜੁੜੇ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਹਨ।

ਸਲਮਾਨ ਨੂੰ ਗੈਂਗਸਟਰ ਲਾਰੇਂਸ ਦੇ ਭਰਾ ਅਨਮੋਲ ਨੇ ਪੁਰਤਗਾਲ ਤੋਂ ਦਿੱਤੀ ਧਮਕੀ
ਸਲਮਾਨ ਖਾਨ ਨਾਲ ਸਬੰਧਤ ਇਕ ਹੋਰ ਮਹੱਤਵਪੂਰਨ ਘਟਨਾਕ੍ਰਮ ਵਿਚ, ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ਕੁਝ ਦਿਨ ਪਹਿਲਾਂ ਸ਼ੂਟਰਾਂ ਨੇ ਬਾਂਦਰਾ ਵਿਚ ਸਲਮਾਨ ਦੇ ਨਿਵਾਸ ਗਲੈਕਸੀ ਅਪਾਰਟਮੈਂਟ ਦੀ ਰੇਕੀ ਕੀਤੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਅਨਮੋਲ ਨੇ ਫੇਸਬੁੱਕ ਪੋਸਟ ਕਰਨ ਲਈ ਵੀਪੀਐਨ (ਵਰਚੁਅਲ ਪ੍ਰਾਈਵੇਟ ਨੈੱਟਵਰਕ) ਦੀ ਵਰਤੋਂ ਕੀਤੀ ਸੀ। ਪੁਲਿਸ ਮੁਤਾਬਕ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਣ ਵਾਲੀ ਧਮਕੀ ਭਰੀ ਫੇਸਬੁੱਕ ਪੋਸਟ ਪੁਰਤਗਾਲ ਦੇ ਰਹਿਣ ਵਾਲੇ ਗੈਂਗਸਟਰ ਲਾਰੇਂਸ ਦੇ ਭਰਾ ਅਨਮੋਲ ਨੇ ਕੀਤੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments