HomeLifestyleENTERTAINMENTਨਵਰਾਤਰੀ ਦੇ ਖਾਸ ਮੌਕੇ 'ਤੇ ਮਾਤਾ ਵੈਸ਼ਨੋ ਦੇਵੀ ਮੰਦਿਰ ਪਹੁੰਚੇ ਕਪਿਲ ਸ਼ਰਮਾ

ਨਵਰਾਤਰੀ ਦੇ ਖਾਸ ਮੌਕੇ ‘ਤੇ ਮਾਤਾ ਵੈਸ਼ਨੋ ਦੇਵੀ ਮੰਦਿਰ ਪਹੁੰਚੇ ਕਪਿਲ ਸ਼ਰਮਾ

ਪੰਜਾਬ : ਮਸ਼ਹੂਰ ਭਾਰਤੀ ਕਾਮੇਡੀਅਨ ਕਪਿਲ ਸ਼ਰਮਾ (Famous Indian Comedian Kapil Sharma) ਨਵਰਾਤਰੀ ਦੇ ਖਾਸ ਮੌਕੇ ‘ਤੇ ਮਾਂ ਦਾ ਆਸ਼ੀਰਵਾਦ ਲੈਣ ਲਈ ਅੱਜ ਸਵੇਰੇ ਮਾਤਾ ਵੈਸ਼ਨੋ ਦੇਵੀ ਭਵਨ ਪਹੁੰਚੇ।  ਇਸ ਦੌਰਾਨ ਉਨ੍ਹਾਂ ਮਾਤਾ ਦਾ ਆਸ਼ੀਰਵਾਦ ਲਿਆ ਅਤੇ ਸਾਰਿਆਂ ਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ।

ਵੈਸ਼ਨੋ ਦੇਵੀ ਮੰਦਰ ‘ਚ ਕਪਿਲ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਵੈਸ਼ਨੋ ਦੇਵੀ ਮੰਦਰ ‘ਚ ਕਪਿਲ ਸ਼ਰਮਾ ਲਾਲ ਅਤੇ ਕਰੀਮ ਰੰਗ ਦਾ ਪ੍ਰਿੰਟਿਡ ਕੁੜਤਾ ਪਜਾਮਾ ਪਹਿਨੇ ਨਜ਼ਰ ਆ ਰਹੇ ਹਨ।

ਉਨ੍ਹਾਂ ਨੇ ਮੰਦਰ ‘ਚ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਵੀ ਖਿਚਵਾਈਆਂ ਅਤੇ ‘ਜੈ ਮਾਤਾ ਦੀ’ ਕਹਿ ਕੇ ਸਾਰਿਆਂ ਨੂੰ ਵਧਾਈ ਦਿੱਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments