HomePunjabਜਲੰਧਰ ਪੁਲਿਸ ਨੇ ਕੁਝ ਹੀ ਘੰਟਿਆਂ 'ਚ ਸੁਲਝਾ ਲਿਆ ਕਤਲ ਕੇਸ, 3...

ਜਲੰਧਰ ਪੁਲਿਸ ਨੇ ਕੁਝ ਹੀ ਘੰਟਿਆਂ ‘ਚ ਸੁਲਝਾ ਲਿਆ ਕਤਲ ਕੇਸ, 3 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਜਲੰਧਰ: ਜਲੰਧਰ ਦੇ ਬਸਤੀਆਟ ਇਲਾਕੇ ‘ਚ ਅੰਕਿਤ ਜੰਬਾ ਦੇ ਕਤਲ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਕੁਝ ਹੀ ਘੰਟਿਆਂ ‘ਚ ਇਸ ਕਤਲ ਕੇਸ ਨੂੰ ਸੁਲਝਾ ਲਿਆ ਹੈ। ਪੁਰਾਣੀ ਦੁਸ਼ਮਣੀ ਇਸ ਭਿਆਨਕ ਕਤਲ ਕੇਸ ਦਾ ਕਾਰਨ ਬਣ ਕੇ ਸਾਹਮਣੇ ਆਈ ਹੈ। ਕਮਿਸ਼ਨਰੇਟ ਪੁਲਿਸ ਜਲੰਧਰ ਨੇ ਲਗਾਤਾਰ ਨਿਗਰਾਨੀ ਅਤੇ ਮਨੁੱਖੀ ਖੁਫੀਆ ਪ੍ਰਣਾਲੀ ਦੀ ਮਦਦ ਨਾਲ 3 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਦੱਸ ਦੇਈਏ ਕਿ ਬੀਤੇ ਦਿਨ ਬਸਤੀਆਟ ਇਲਾਕੇ ‘ਚ ਹਥਿਆਰ ਨਾਲ ਹਮਲਾ ਕਰ ਅੰਕਿਤ ਜੰਬਾ ਨੂੰ ਮਾਰ ਦਿੱਤਾ ਗਿਆ ਸੀ। ਮ੍ਰਿਤਕ ਅੰਕਿਤ ਆਪਣੀ ਗਰਭਵਤੀ ਪਤਨੀ ਨਾਲ ਦਵਾਈਆਂ ਲੈਣ ਜਾ ਰਿਹਾ ਸੀ। ਇਸ ਦੌਰਾਨ ਰਸਤੇ ‘ਚ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ। ਉਸ ਦੀ ਤਕਰੀਬਨ 17 ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments