HomeNationalPM ਮੋਦੀ ਭਲਕੇ 71 ਹਜ਼ਾਰ ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪਣਗੇ ਨਿਯੁਕਤੀ ਪੱਤਰ

PM ਮੋਦੀ ਭਲਕੇ 71 ਹਜ਼ਾਰ ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪਣਗੇ ਨਿਯੁਕਤੀ ਪੱਤਰ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਰੋਜ਼ਗਾਰ ਮੇਲੇ ਦੇ ਤਹਿਤ ਕਰੀਬ 71 ਹਜ਼ਾਰ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਇਹ ਨਿਯੁਕਤੀਆਂ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਨਾਲ-ਨਾਲ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੀਤੀਆਂ ਜਾ ਰਹੀਆਂ ਹਨ।

ਪ੍ਰਧਾਨ ਮੰਤਰੀ ਦਫ਼ਤਰ (Prime Minister Office) (ਪੀਐਮਓ) ਵੱਲੋਂ ਜਾਰੀ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਇਸ ਮੌਕੇ ਇਨ੍ਹਾਂ ਨਵ-ਨਿਯੁਕਤ ਕਰਮਚਾਰੀਆਂ ਨੂੰ ਸੰਬੋਧਨ ਵੀ ਕਰਨਗੇ। ਪੀਐਮਓ ਨੇ ਇੱਕ ਬਿਆਨ ਵਿੱਚ ਕਿਹਾ, “ਪ੍ਰਧਾਨ ਮੰਤਰੀ 16 ਮਈ ਨੂੰ ਸਵੇਰੇ 10.30 ਵਜੇ ਵੀਡੀਓ ਕਾਨਫਰੰਸ ਰਾਹੀਂ ਨਵੇਂ ਭਰਤੀ ਕੀਤੇ ਗਏ ਲੋਕਾਂ ਨੂੰ ਲਗਭਗ 71,000 ਨਿਯੁਕਤੀ ਪੱਤਰ ਵੰਡਣਗੇ।” ਇਹ ਰੋਜ਼ਗਾਰ ਮੇਲਾ ਦੇਸ਼ ਭਰ ਵਿੱਚ 45 ਥਾਵਾਂ ‘ਤੇ ਆਯੋਜਿਤ ਕੀਤਾ ਜਾਵੇਗਾ।

ਦੇਸ਼ ਭਰ ਤੋਂ ਚੁਣੇ ਗਏ ਇਹ ਨਵੇਂ ਕਰਮਚਾਰੀ ਭਾਰਤ ਸਰਕਾਰ ਦੇ ਅਧੀਨ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਕਰਨਗੇ। ਇਹ ਨਵੀਆਂ ਭਰਤੀਆਂ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਮੰਤਰਾਲਿਆਂ ਦੇ ਨਾਲ-ਨਾਲ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਗ੍ਰਾਮੀਣ ਡਾਕ ਸੇਵਕ, ਡਾਕ ਇੰਸਪੈਕਟਰ, ਕਮਰਸ਼ੀਅਲ-ਕਮ-ਟਿਕਟ ਕਲਰਕ, ਜੂਨੀਅਰ ਕਲਰਕ-ਕਮ-ਟਾਈਪਿਸਟ, ਜੂਨੀਅਰ ਅਕਾਊਂਟਸ ਕਲਰਕ, ਟਰੈਕ ਮੇਨਟੇਨਰ, ਸਹਾਇਕ ਸੈਕਸ਼ਨ ਅਧਿਕਾਰੀ, ਲੋਅਰ ਡਿਵੀਜ਼ਨ ਕਲਰਕ, ਸਬ ਡਿਵੀਜ਼ਨਲ ਅਫਸਰ, ਟੈਕਸ ਸਹਾਇਕ, ਸਹਾਇਕ ਇਨਫੋਰਸਮੈਂਟ ਅਫਸਰ, ਇੰਸਪੈਕਟਰ, ਨਰਸਿੰਗ ਅਫਸਰ, ਸਹਾਇਕ ਸੁਰੱਖਿਆ ਅਫਸਰ, ਫਾਇਰਮੈਨ, ਸਹਾਇਕ ਲੇਖਾ ਅਫਸਰ, ਡਿਵੀਜ਼ਨਲ ਲੇਖਾਕਾਰ, ਆਡੀਟਰ, ਕਾਂਸਟੇਬਲ, ਹੈੱਡ ਕਾਂਸਟੇਬਲ, ਸਹਾਇਕ ਕਮਾਂਡੈਂਟ, ਅਸਿਸਟੈਂਟ ਪ੍ਰੋਫੈਸਰ ਆਦਿ ਅਸਾਮੀਆਂ ‘ਤੇ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments