HomeNationalਸ਼ਿਵ ਸੈਨਾ ਦੇ ਆਗੂ ਸੰਜੇ ਰਾਉਤ ਖ਼ਿਲਾਫ਼ FIR ਦਰਜ

ਸ਼ਿਵ ਸੈਨਾ ਦੇ ਆਗੂ ਸੰਜੇ ਰਾਉਤ ਖ਼ਿਲਾਫ਼ FIR ਦਰਜ

ਮਹਾਰਾਸ਼ਟਰ : ਸ਼ਿਵ ਸੈਨਾ (ਯੂਬੀਟੀ) ਦੇ ਆਗੂ ਸੰਜੇ ਰਾਉਤ (Shiv Sena leader Sanjay Raut) ਖ਼ਿਲਾਫ਼ ਮਹਾਰਾਸ਼ਟਰ (Maharashtra) ਦੇ ਨਾਸਿਕ ਵਿੱਚ ਪੁਲਿਸ ਅਤੇ ਜਨਤਾ ਦਰਮਿਆਨ ਵਿਵਾਦ ਪੈਦਾ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਨਾਸਿਕ ਸਿਟੀ ਪੁਲਿਸ ਨੇ ਕਿਹਾ, ਮੁੰਬਈ ਨਾਕਾ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 505 (1) (ਬੀ) ਦੇ ਤਹਿਤ ਊਧਵ ਧੜੇ ਦੇ ਨੇਤਾ ਅਤੇ ਸੰਸਦ ਮੈਂਬਰ ਸੰਜੇ ਰਾਉਤ ਦੇ ਖ਼ਿਲਾਫ਼ ਉਸਦੇ ਬਿਆਨ ਨਾਲ ਪੁਲਿਸ ਅਤੇ ਜਨਤਾ ਵਿਚਕਾਰ ਵਿਵਾਦ ਪੈਦਾ ਕਰਨ ਲਈ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਰਾਉਤ ਦੀਆਂ ਟਿੱਪਣੀਆਂ ਦਾ ਖੁਦ ਨੋਟਿਸ ਲਿਆ ਹੈ ਅਤੇ ਨਾਸਿਕ ਦੇ ਮੁੰਬਈ ਨਾਕਾ ਪੁਲਿਸ ਸਟੇਸ਼ਨ (Mumbai Naka Police Station) ਵਿੱਚ ਐਫ.ਆਈ.ਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੰਜੇ ਰਾਊਤ ਨੇ ਸੂਬਾ ਸਰਕਾਰ ਵਿਰੁੱਧ ਦਿੱਤੇ ਬਿਆਨ ‘ਚ ਕਿਹਾ ਕਿ ਮੌਜੂਦਾ ਸਰਕਾਰ ਗੈਰ-ਕਾਨੂੰਨੀ ਹੈ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਨਹੀਂ ਹੋਣੀ ਚਾਹੀਦੀ। ਫਿਲਹਾਲ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments