HomeLifestyleENTERTAINMENT'ਦਿ ਕੇਰਲ ਸਟੋਰੀ' ਨੇ 9ਵੇਂ ਦਿਨ ਕੀਤੀ ਸ਼ਾਨਦਾਰ ਕਮਾਈ

‘ਦਿ ਕੇਰਲ ਸਟੋਰੀ’ ਨੇ 9ਵੇਂ ਦਿਨ ਕੀਤੀ ਸ਼ਾਨਦਾਰ ਕਮਾਈ

ਮੁੰਬਈ : ‘ਦਿ ਕੇਰਲ ਸਟੋਰੀ’ (‘The Kerala Story’) ਨੇ ਆਪਣੀ ਰਿਲੀਜ਼ ਦੇ ਨੌਂ ਦਿਨਾਂ ‘ਚ ਭਾਰਤੀ ਬਾਕਸ ਆਫਿਸ ‘ਤੇ 112.99 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਦੇ ਨਿਰਮਾਤਾਵਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰੋਡਕਸ਼ਨ ਹਾਊਸ ‘ਸਨਸ਼ਾਈਨ ਪਿਕਚਰਜ਼’ ਨੇ ਇੱਕ ਰਿਲੀਜ਼ ਵਿੱਚ ਕਿਹਾ ਕਿ ਫਿਲਮ ਨੇ ਸ਼ਨੀਵਾਰ ਨੂੰ 19.5 ਕਰੋੜ ਰੁਪਏ ਇਕੱਠੇ ਕੀਤੇ, ਜਿਸ ਨਾਲ ਘਰੇਲੂ ਬਾਕਸ ਆਫਿਸ ‘ਤੇ ਕੁੱਲ 112.99 ਕਰੋੜ ਰੁਪਏ ਹੋ ਗਏ। ਇਸ ਦੇ ਨਾਲ ਹੀ ‘ਦਿ ਕੇਰਲ ਸਟੋਰੀ’ ਨੇ ਸਲਮਾਨ ਖਾਨ ਦੀ ਫਿਲਮ ‘ਕਿਸ ਕਾ ਭਾਈ ਕਿਸ ਕੀ ਜਾਨ’ ਦੇ ਕਲੈਕਸ਼ਨ ਨੂੰ ਪਾਰ ਕਰ ਲਿਆ ਹੈ।

ਸਲਮਾਨ ਦੀ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਕੁਲੈਕਸ਼ਨ 110 ਕਰੋੜ ਤੱਕ ਵੀ ਨਹੀਂ ਪਹੁੰਚ ਸਕਿਆ। ਸੁਦੀਪਤੋ ਸੇਨ ਦੁਆਰਾ ਨਿਰਦੇਸ਼ਿਤ ਇਹ ਫਿਲਮ 12 ਮਈ ਨੂੰ 37 ਦੇਸ਼ਾਂ ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ‘ਚ ਅਦਾ ਸ਼ਰਮਾ ਨੇ ਕੰਮ ਕੀਤਾ ਹੈ। ‘ਦਿ ਕੇਰਲਾ ਸਟੋਰੀ’ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਕੇਰਲਾ ਦੀਆਂ ਔਰਤਾਂ ਨੂੰ ਜ਼ਬਰਦਸਤੀ ਧਰਮ ਪਰਿਵਰਤਿਤ ਕੀਤਾ ਗਿਆ ਅਤੇ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਵਿਚ ਭਰਤੀ ਕੀਤਾ ਗਿਆ। ਪੱਛਮੀ ਬੰਗਾਲ ਨੇ ਫਿਲਮ ‘ਤੇ ਪਾਬੰਦੀ ਲਗਾ ਦਿੱਤੀ ਹੈ ਜਦਕਿ ਤਾਮਿਲਨਾਡੂ ਦੇ ਮਲਟੀਪਲੈਕਸਾਂ ਨੇ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਫਿਲਮ ਦੀ ਸਕ੍ਰੀਨਿੰਗ ‘ਤੇ ਰੋਕ ਲਗਾ ਦਿੱਤੀ ਹੈ। ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਭਾਜਪਾ ਸ਼ਾਸਤ ਰਾਜਾਂ ਨੇ ਇਸ ਨੂੰ ਟੈਕਸ ਮੁਕਤ ਕਰ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments