HomeCanadaਬੀ.ਸੀ. ਦੇ ਸਾਬਕਾ ਐਨਡੀਪੀ ਮੰਤਰੀ ਹੈਰੀ ਲਾਲੀ ਵੱਲੋਂ ਬੀਸੀ ਯੂਨਾਈਟਿਡ 'ਚ ਸ਼ਾਮਲ...

ਬੀ.ਸੀ. ਦੇ ਸਾਬਕਾ ਐਨਡੀਪੀ ਮੰਤਰੀ ਹੈਰੀ ਲਾਲੀ ਵੱਲੋਂ ਬੀਸੀ ਯੂਨਾਈਟਿਡ ‘ਚ ਸ਼ਾਮਲ ਹੋਣ ਦਾ ਐਲਾਨ

ਸਰੀ: ਬੀ.ਸੀ. ਦੇ ਸਾਬਕਾ ਐਨਡੀਪੀ ਮੰਤਰੀ ਹੈਰੀ ਲਾਲੀ (Former NDP minister Harry Lally) ਨੇ ਬੀਸੀ ਯੂਨਾਈਟਿਡ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਹੈ ਕਿ “ਮੈਨੂੰ ਨਵਾਂ ਨਾਮ ਪਸੰਦ ਹੈ। ਬੀਸੀ ਯੂਨਾਈਟਿਡ ਦੇ ਪ੍ਰਧਾਨ ਕੇਵਿਨ ਫਾਲਕਨ ਅਤੇ ਮੈਂ ਲਗਭਗ 20 ਸਾਲਾਂ ਤੋਂ ਦੋਸਤ ਹਾਂ। ਆਪਸੀ ਸਤਿਕਾਰ ਅਤੇ ਵਿਸ਼ਵਾਸ ‘ਤੇ ਅਧਾਰਤ ਸਾਡੀ ਦੋਸਤੀ ਹੈ। ਈਮਾਨਦਾਰੀ, ਬਰਾਬਰੀ, ਨਿਰਪੱਖਤਾ ਅਤੇ ਸਖ਼ਤ ਮਿਹਨਤ ਉਹ ਕਦਰਾਂ-ਕੀਮਤਾਂ ਹਨ ਮੇਰੇ ਮਾਤਾ-ਪਿਤਾ ਨੇ ਮੈਨੂੰ ਦਿੱਤੀਆਂ ਹਨ। ਮੈਂ ਕੇਵਿਨ ਫਾਲਕਨ ਨੂੰ ਜਾਣਦਾ ਹਾਂ ਅਤੇ ਉਹ ਇਨ੍ਹਾਂ ਕਦਰਾਂ-ਕੀਮਤਾਂ ਨੂੰ ਪੂਰਾ ਸਨਮਾਨ ਦਿੰਦਾ ਹੈ। ਅਤੀਤ ਵਿੱਚ ਸਰਕਾਰ ਵਿੱਚ ਰਹਿਣ ਦੇ ਬਾਅਦ, ਕੇਵਿਨ ਫਾਲਕਨ ਜਾਣਦਾ ਹੈ ਕਿ ਕਿਹੜਾ ਕੰਮ ਕਰਨਾ ਹੈ ਅਤੇ ਕਿਹੜਾ ਨਹੀਂ।”

ਜ਼ਿਕਰਯੋਗ ਹੈ ਕਿ ਐਨਡੀਪੀ ਵਿਚ ਰਹਿੰਦਿਆਂ ਹੈਰੀ ਲਾਲੀ ਨੇ 2013 ਤੱਕ ਫਰੇਜ਼ਰ-ਨਿਕੋਲਾ ਰਾਈਡਿੰਗ ਦੀ ਨੁਮਾਇੰਦਗੀ ਕੀਤੀ ਹੈ। ਪਰ ਹੁਣ ਐਨਡੀਪੀ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ: “ਵਿਧਾਨ ਸਭਾ ਵਿਚ ਬੀਸੀ ਐਨਡੀਪੀ ਦੀ ਮੈਂ ਮਾਣ ਨਾਲ ਨੁਮਾਇੰਦਗੀ ਕੀਤੀ ਹੈ ਅਤੇ ਇਤਿਹਾਸਕ ਤੌਰ ‘ਤੇ ਐਨਡੀਪੀ ਉਪਰ ਸਾਰੇ ਖੇਤਰਾਂ ਦੀ ਨਿਰਪੱਖ ਅਤੇ ਸੰਤੁਲਿਤ ਤਰੀਕੇ ਨਾਲ ਦੇਖਭਾਲ ਕਰਨ ਲਈ ਭਰੋਸਾ ਕੀਤਾ ਜਾ ਸਕਦਾ ਸੀ ਪਰ ਹੁਣ ਨਹੀਂ ਕਿਉਂਕਿ ਅੱਜ ਦੀ ਬੀਸੀਐਨਡੀਪੀ ਇਕ ਸ਼ਹਿਰੀ ਹਿਤ ਵਾਲੀ ਪਾਰਟੀ ਬਣ ਕੇ ਰਹਿ ਗਈ ਹੈ। ਇਸ ਨੂੰ ਛੋਟੇ ਭਾਈਚਾਰਿਆਂ ਨੂੰ ਦਰਪੇਸ਼ ਸਮੱਸਿਆਵਾਂ, ਚੁਣੌਤੀਆਂ ਅਤੇ ਮੁੱਦਿਆਂ ਵਿੱਚ ਕੋਈ ਦਿਲਚਸਪੀ ਨਹੀਂ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments