HomeNationalਐਲਨ ਮਸਕ ਨੇ ਟਵਿੱਟਰ ਦੇ ਨਵੇਂ ਸੀਈਓ ਦੇ ਨਾਂ ਦਾ ਕੀਤਾ ਐਲਾਨ

ਐਲਨ ਮਸਕ ਨੇ ਟਵਿੱਟਰ ਦੇ ਨਵੇਂ ਸੀਈਓ ਦੇ ਨਾਂ ਦਾ ਕੀਤਾ ਐਲਾਨ

ਗੈਜੇਟ ਡੈਸਕ : ਐਲਨ ਮਸਕ (Elon Musk) ਨੇ ਟਵਿੱਟਰ ਦੇ ਨਵੇਂ ਸੀਈਓ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਹੁਣ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਦੀ ਕਮਾਨ ਇਕ ਔਰਤ ਦੇ ਹੱਥਾਂ ‘ਚ ਹੋਵੇਗੀ। ਐਲਨ ਮਸਕ ਨੇ ਐਲਾਨ ਕੀਤਾ ਹੈ ਕਿ ਲਿੰਡਾ ਯਾਕਾਰਿਨੋ (Linda Yacarino) ਟਵਿੱਟਰ ਦੀ ਨਵੀਂ ਸੀਈਓ ਹੋਵੇਗੀ। ਲਿੰਡਾ ਨੂੰ ਵਿ ਗਿਆਪਨ ਉਦਯੋਗ ਦਾ ਡੂੰਘਾ ਗਿਆਨ ਹੈ।

ਮਸਕ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, “ਮੈਂ ਟਵਿੱਟਰ ਦੇ ਨਵੇਂ ਸੀਈਓ ਵਜੋਂ ਲਿੰਡਾ ਯਾਕਾਰਿਨੋ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਾਂ। ਉਨ੍ਹਾਂ ਕਿਹਾ, “ਯਾਕਾਰਿਨੋ ਮੁੱਖ ਤੌਰ ‘ਤੇ ਕਾਰੋਬਾਰੀ ਸੰਚਾਲਨ ‘ਤੇ ਧਿਆਨ ਕੇਂਦਰਿਤ ਕਰੇਗੀ, ਜਦੋਂ ਕਿ ਮੈਂ ਉਤਪਾਦ ਡਿਜ਼ਾਈਨ ਅਤੇ ਨਵੀਂ ਟੈਕਨਾਲੋਜੀ ‘ਤੇ ਧਿਆਨ ਦੇਵਾਂਗਾ।”

ਟੈਸਲਾ ਦੇ ਮੁਖੀ ਨੇ ਇਕ ਟਵੀਟ ਵਿੱਚ ਕਿਹਾ ਕਿ ਉਹ ਟਵਿੱਟਰ ਦੇ ਕਾਰਜਕਾਰੀ ਚੇਅਰਮੈਨ ਅਤੇ ਮੁੱਖ ਟੈਕਨਾਲੋਜੀ ਅਧਿਕਾਰੀ ਵਜੋਂ ਆਪਣੀ ਭੂਮਿਕਾ ਨੂੰ ਜਾਰੀ ਰੱਖਣਗੇ। ਮਸਕ ਲਗਭਗ 6 ਮਹੀਨਿਆਂ ਤੋਂ ਕਹਿ ਰਹੇ ਸਨ ਕਿ ਉਹ ਟਵਿੱਟਰ ਲਈ ਇਕ ਨਵੇਂ ਸੀਈਓ ਦੀ ਤਲਾਸ਼ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments