Homeਸੰਸਾਰਨਾਈਜਰ ਦੇ ਡਾਇਓਰੀ ਹਮਾਨੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਤਵਾਦੀ ਹਮਲਾ ’ਚ 20...

ਨਾਈਜਰ ਦੇ ਡਾਇਓਰੀ ਹਮਾਨੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਤਵਾਦੀ ਹਮਲਾ ’ਚ 20 ਲੋਕਾਂ ਦੀ ਹੋਈ ਮੌਤ

ਨਾਈਜਰ : ਨਾਈਜਰ ਦੀ ਰਾਜਧਾਨੀ ਨਿਆਮੀ ਦੇ ਡਾਇਓਰੀ ਹਮਾਨੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਥਿਤ ਏਅਰ ਬੇਸ 101 ‘ਤੇ ਬੁੱਧਵਾਰ ਅਤੇ ਵੀਰਵਾਰ ਨੂੰ  ਹੋਏ ਹਮਲੇ ਨਾਲ ਹਫੜਾ-ਤਫੜੀ ਮੱਚ ਗਈ। ਬੁੱਧਵਾਰ ਦੇਰ ਰਾਤ ਮੋਟਰਸਾਈਕਲਾਂ ‘ਤੇ ਹਮਲਾਵਰ ਪਹੁੰਚੇ ਅਤੇ ਤਾਬੜ- ਤੋਲ ਗੋਲੀਆਂ ਚਲਾਈਆਂ ਸ਼ੁਰੂ ਕਰ ਦਿੱਤੀਆ। ਹਮਲਾ ਅੱਧੀ ਰਾਤ ਤੋਂ ਬਾਅਦ ਤੱਕ ਚੱਲਿਆ, ਜਿਸ ਦੇ ਨਾਲ ਕਈ ਧਮਾਕੇ ਹੋਏ, ਇਸ ਹਮਲੇ ਦੀ ਵਜ੍ਹਾ ਨਾਲ ਲੋਕ ਆਪਣੀ ਜਾਨ ਬਚਾਉਣ ਦੇ ਲਈ ਇਧਰ-ਉਧਰ ਭੱਜਣ ਲੱਗੇ।

20 ਲੋਕਾਂ ਦੀ ਮੌਤ

ਨਿਆਮੀ ਦੇ ਡਾਇਓਰੀ ਹਮਾਨੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੋਏ ਹਮਲੇ ਨੂੰ ਅੱਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ। ਇਸ ਹਮਲੇ ਵਿੱਚ 20 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਸਾਰੇ 20 ਲੋਕ ਹਮਲਾਵਰ ਹੀ ਸਨ।

11 ਹਮਲਾਵਰਾਂ ਗ੍ਰਿਫਤਾਰ

ਹਮਲੇ ਤੋਂ ਬਾਅਦ, ਨਾਈਜਰ ਫੌਜ ਨੇ 11 ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ। ਜ਼ਿਆਦਾਤਰ ਹਮਲਾਵਰ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਛੁੱਟੀ ਮਿਲਣ ‘ਤੇ, ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਚਾਰ ਸੈਨਿਕ ਜ਼ਖਮੀ

ਨਿਆਮੀ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਨਾਈਜਰ ਫੌਜ ਦੇ ਚਾਰ ਸੈਨਿਕ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਇੱਕ ਫੌਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਮਲੇ ਨੇ ਏਅਰ ਬੇਸ 101 ਨੂੰ ਨਿਸ਼ਾਨਾ ਬਣਾਇਆ, ਹਮਲੇ ਵਿੱਚ ਗੋਲਾ ਬਾਰੂਦ ਡਿਪੂ ਨੂੰ ਅੱਗ ਲੱਗ ਗਈ, ਜਿਸ ਕਾਰਨ ਕਾਫ਼ੀ ਨੁਕਸਾਨ ਹੋਇਆ।

ਫੌਜੀ ਸਰਕਾਰ ਦਾ ਗੰਭੀਰ ਦੋਸ਼

ਨਾਈਜਰ ਦੀ ਫੌਜੀ ਸਰਕਾਰ ਦੇ ਮੁਖੀ ਜਨਰਲ ਅਬਦੁਰਾਹਮਾਨੇ ਨਿਆਮੀ ਨੇ ਇਸ ਹਮਲੇ ਦੇ ਲਈ ਫਰਾਂਸ, ਬੇਨਿਨ ਅਤੇ ਆਈਵਰੀ ਕੋਸਟ ਦੇ ਰਾਸ਼ਟਰਪਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਤਿਆਨੀ ਦੇ ਅਨੁਸਾਰ, ਇਨ੍ਹਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਨਾਈਜਰ ਵਿੱਚ ਸਥਿਤੀ ਨੂੰ ਵਿਗਾੜਣ ਦੇ ਲਈ ਹਮਲੇ ਨੂੰ ਸਪਾਂਸਰ ਕੀਤਾ। ਹਾਲਾਂਕਿ, ਹੁਣ ਤੱਕ ਉਨ੍ਹਾਂ ਦੇ ਇਸ ਦਾਅਵੇ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments