Home ਦੇਸ਼ AC ਵਾਇਰਿੰਗ ਤੋਂ ਨਿਕਲੇ ਕਰੰਟ ਨੇ ਲਈ 15 ਸਾਲਾ ਬੱਚੇ ਦੀ ਜਾਨ

AC ਵਾਇਰਿੰਗ ਤੋਂ ਨਿਕਲੇ ਕਰੰਟ ਨੇ ਲਈ 15 ਸਾਲਾ ਬੱਚੇ ਦੀ ਜਾਨ

0

ਮੁੰਬਈ : ਮੁੰਬਈ ਦੇ ਨਾਈਗਾਓਂ ਵਿੱਚ ਇੱਕ ਰਿਹਾਇਸ਼ੀ ਸੁਸਾਇਟੀ ਦੇ ਅੰਦਰ ਇਕੱ ਹਾਦਸਾ ਵਾਪਰਿਆ ਜਿਸ ਕਾਰਨ ਇੱਕ 15 ਸਾਲਾ ਬੱਚੇ ਦੀ ਜਾਨ ਚਲੀ ਗਈ ਹੈ ਜਿਸ ਮਗਰੋਂ ਪੂਰੇ ਇਲਾਕੇ ’ਚ ਸਹਿਮ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਸ਼ਾਮ ਵਾਪਰੀ ਜਦੋਂ ਸੁਸਾਇਟੀ ਦੇ ਅੰਦਰ 15 ਸਾਲਾ ਨੌਜਵਾਨ ਆਕਾਸ਼ ਸੰਤੋਸ਼ ਸਾਹੂ ਬੈਡਮਿੰਟਨ ਖੇਡ ਰਿਹਾ ਸੀ ਤਾਂ ਅਚਾਨਕ ਖੇਡਦੇ ਹੋਏ ਸ਼ਟਲਕਾਕ ਪਹਿਲੀ ਮੰਜ਼ਿਲ ਦੀ ਖਿੜਕੀ ਵਿੱਚ ਫਸ ਗਿਆ। ਇਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹੋਏ ਉਹ ਏਸੀ ਯੂਨਿਟ ਦੇ ਨੇੜੇ ਆਇਆ ਅਤੇ ਬਿਜਲੀ ਦੇ ਝਟਕੇ ਕਾਰਨ ਉੱਥੇ ਡਿੱਗ ਪਿਆ। ਇਹ ਘਟਨਾ ਪੂਰੀ ਤਰ੍ਹਾਂ ਸੀਸੀਟੀਵੀ ਵਿੱਚ ਕੈਦ ਹੋ ਗਈ।

ਸੀਸੀਟੀਵੀ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਆਕਾਸ਼ ਖਿੜਕੀ ‘ਤੇ ਚੜ੍ਹ ਕੇ ਸ਼ਟਲਕਾਕ ਨੂੰ ਬਾਹਰ ਕੱਢਦਾ ਹੈ, ਫਿਰ ਅਚਾਨਕ ਉਸ ਨੂੰ ਜ਼ੋਰਦਾਰ ਝਟਕਾ ਲੱਗਦਾ ਹੈ ਅਤੇ ਉਹ ਜ਼ੋਰ ਨਾਲ ਹੇਠਾਂ ਡਿੱਗ ਪੈਂਦਾ ਹੈ। ਉਸਦੇ ਚਾਰ ਦੋਸਤ ਉਸ ਕੋਲ ਭੱਜੇ ਅਤੇ ਹੋਰ ਲੋਕਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦੇ ਦਿੱਤਾ।

ਪੁਲਸ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਬਿਜਲੀ ਇੰਜੀਨੀਅਰਾਂ ਨੂੰ ਤਾਰਾਂ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਬੁਲਾਇਆ ਗਿਆ। ਇਸ ਸੰਬੰਧੀ ਮਾਮਲੇ ਦੀ ਜਾਂਚ ਜਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version