Homeਪੰਜਾਬਕੇਂਦਰੀ ਜੇਲ੍ਹ ਫ਼ਿਰੋਜ਼ਪੁਰ 'ਚੋਂ 14 ਮੋਬਾਈਲ ਫ਼ੋਨ ਤੇ ਨਸ਼ੀਲਾ ਪਦਾਰਥ ਬਰਾਮਦ

ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ‘ਚੋਂ 14 ਮੋਬਾਈਲ ਫ਼ੋਨ ਤੇ ਨਸ਼ੀਲਾ ਪਦਾਰਥ ਬਰਾਮਦ

ਫ਼ਿਰੋਜ਼ਪੁਰ : ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਖੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਸੁਪਰਡੈਂਟ ਜਸਵੀਰ ਸਿੰਘ ਥਿੰਦ ਦੀ ਅਗਵਾਈ ਹੇਠ ਜੇਲ੍ਹ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ‘ਤੇ ਚਲਾਏ ਗਏ ਸਰਚ ਅਭਿਆਨ ਦੌਰਾਨ 14 ਮੋਬਾਈਲ ਫ਼ੋਨ, ਤੰਬਾਕੂ ਦੇ ਪੈਕਟ, ਕੂਲਲਿਪਸ ਅਤੇ ਅੰਦਰੋਂ ਬਾਹਰੋਂ ਸੁੱਟੇ ਜਾਣ ਵਾਲੇ ਸ਼ਰਾਰਤੀ ਅਨਸਰਾਂ ਵੱਲੋਂ ਨਸ਼ੀਲੇ ਪਾਊਡਰ ਅਤੇ ਪੈਕੇਟ ਬਰਾਮਦ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਵੱਲੋਂ ਭੇਜੇ ਗਏ ਲਿਖਤੀ ਪੱਤਰਾਂ ਵਿੱਚ ਦੱਸਿਆ ਗਿਆ ਹੈ ਕਿ ਬਾਹਰੋਂ ਸੁੱਟੇ ਗਏ ਹਨ ਅਤੇ ਤਲਾਸ਼ੀ ਦੇ ਦੌਰਾਨ ਹਵਾਲਾਤੀ ਰਾਜਵੀਰ ਸਿੰਘ ਉਰਫ ਰਾਜੂ , ਹਵਾਲਾਤੀ ਸੁਖਦੇਵ ਸਿੰਘ ਉਰਫ ਸੁੱਖਾ , ਗੁਰਸੇਵਕ ਸਿੰਘ ਉਰਫ ਲਵਪ੍ਰੀਤ ਸਿੰਘ , ਹਵਾਲਾਤੀ ਬਸੰਤ ਸਿੰਘ ਉਰਫ ਬੰਟੀ , ਹਵਾਲਾਤੀ ਉਦੈ ਭਾਰਾ , ਹਵਾਲਾਤੀ ਸੰਨੀ , ਰੇਸ਼ਮ ਉਰਫ ਵਿਸ਼ਾਲ , ਹਵਾਲਾਤੀ ਅਰਸ਼ਦੀਪ ਸਿੰਘ , ਅਜੈ ਸਿੰਘ , ਕੈਦੀ ਸਾਹਿਲ ਪੁੱਤਰ ਵਿਜ , ਕੈਦੀ ਬਲਵੰਤ ਸਿੰਘ , ਹਵਾਲਾਤੀ ਪ੍ਰਭਜੀਤ ਸਿੰਘ ਉਰਫ ਪ੍ਰਭਦੀਪ , ਹਰਪ੍ਰੀਤ ਸਿੰਘ , ਹਵਾਲਾਤੀ ਜਗਸੀਰ ਸਿੰਘ ਉਰਫ ਲਵੀ , ਹਵਾਲਾਤੀ ਅਕਾਸ਼ ਪੁੱਤਰ ਤਰਸੇਮ ਅਤੇ ਹਵਾਲਾਤੀ ਗੁਰਪ੍ਰੀਤ ਸਿੰਘ ਤੋਂ 14 ਟਚ ਸਕਰੀਨ ਅਤੇ ਕੀਪੈਡ ਮੋਬਾਈਲ ਫ਼ੋਨ, ਜ਼ਰਦਾ ਦੀਆਂ 76 ਪੇਟੀਆਂ ਤੰਬਾਕੂ, 8 ਪੇਟੀਆਂ ਕਿੱਲੀਆਂ ਅਤੇ 26 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ । ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਪੰਜਾਬ ਪਰਿਵਾਰ ਅਤੇ ਸੁਧਾਰ ਸੇਵਾਵਾਂ ਐਕਟ 2026 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments