Home ਦੇਸ਼ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇਂ ’ਚ ਬੱਦਲ ਫਟਣ ਕਾਰਨ 10 ਲੋਕਾਂ ਦੀ ਹੋਈ...

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇਂ ’ਚ ਬੱਦਲ ਫਟਣ ਕਾਰਨ 10 ਲੋਕਾਂ ਦੀ ਹੋਈ ਮੌਤ

0

ਪੁੰਛ : ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ‘ਚ ਬੀਤੀ ਰਾਤ ਤਬਾਹੀ ਵਾਲੀ ਰਾਤ ਰਹੀ। ਦੱਸ ਦੇਈਏ ਕਿ ਸ਼ਨੀਵਾਰ ਨੂੰ ਖ਼ਰਾਬ ਮੌਸਮ ਕਾਰਨ ਇੱਥੇ ਬੱਦਲ ਫਟਣ ਕਾਰਨ 10 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਸਰਹੱਦੀ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਕਾਰਨ ਅਚਾਨਕ ਹੜ੍ਹ ਅਤੇ ਜ਼ਬਰਦਸਤ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 10 ਲੋਕ ਮੌਤ ਹੋ ਗਈ ਅਤੇ 6 ਹੋਰ ਲਾਪਤਾ ਹਨ। ਟਾਵਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਜਿਸ ਕਾਰਨ ਇੱਥੇ ਨੈੱਟਵਰਕ ਵੀ ਬੰਦ ਹੋ ਗਿਆ ਸੀ, ਜੋ ਕਿ 5 ਘੰਟਿਆਂ ਬਾਅਦ ਬਹਾਲ ਹੋ ਗਿਆ ਸੀ, ਪਰ ਬਿਜਲੀ ਅਜੇ ਵੀ ਬੰਦ ਹੈ।

ਸੂਤਰਾਂ ਦੇ ਅਨੁਸਾਰ, ਸਭ ਤੋਂ ਜ਼ਿਆਦਾ ਤਬਾਹੀ ਪੁੰਛ ਜ਼ਿਲ੍ਹੇ ਦੇ ਸੁਰਕੋਟ ਦੇ ਲੋਅਰ ਮੁਰਾ ਇਲਾਕੇ ’ਚ ਹੋਇਆ। ਰਾਤ ਭਰ ਲਗਾਤਾਰ ਮੀਂਹ ਪੈਣ ਕਾਰਨ ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹ ਆ ਗਿਆ, ਜਿਸ ਨਾਲ ਰਿਹਾਇਸ਼ੀ ਘਰ ਦੱਬ ਗਏ ਅਤੇ ਕਈ ਪਰਿਵਾਰ ਮਲਬੇ ਦੇ ਨੀਚੇ ਫਸ ਗਏ।

ਲੋਅਰ ਮੁਰਾਹ ਦੁਖਾਂਤ ਵਿੱਚ ਅੱਠ ਲੋਕਾਂ ਦੀ ਜਾਨ ਚਲੀ ਗਈ। ਮ੍ਰਿਤਕਾਂ ਦੀ ਪਛਾਣ ਇਸ ਤਰ੍ਹਾਂ ਹੋਈ ਹੈ: ਨੂਰ ਸਫੀਆ (59), ਪਤਨੀ ਮੁਹੰਮਦ ਲਤੀਫ ; ਸੱਜਾਦ ਅਹਿਮਦ (16), ਪੁੱਤਰ ਮੁਹੰਮਦ ਲਤੀਫ ; ਹੱਕਨਵਾਜ਼ ਅਹਿਮਦ (10), ਮੁਹੰਮਦ ਲਤੀਫ ਦਾ ਪੁੱਤਰ; ਸ਼ਾਹਨਵਾਜ਼ ਅਹਿਮਦ (10), ਮੁਹੰਮਦ ਲਤੀਫ ਦਾ ਪੁੱਤਰ; ਖਾਲਿਦਾ ਕੌਸਰ (25), ਯਾਸੀਰ ਇਕਬਾਲ ਦੀ ਪਤਨੀ; ਸੋਫੀਆਂ (2), ਯਾਸੀਰ ਇਕਬਾਲ ਦਾ ਪੁੱਤਰ; ਬਾਨੋ ਬੀ (60), ਮੁਹੰਮਦ ਹੁਸੈਨ ਦੀ ਪਤਨੀ; ਮੁਹੰਮਦ ਅਕਰਮ (7), ਮੁਹੰਮਦ ਲਿਆਕਤ ਦਾ ਪੁੱਤਰ।

ਅਧਿਕਾਰੀਆਂ ਨੇ ਕਿਹਾ ਕਿ ਪੁਲਿਸ, ਐਸਡੀਆਰਐਫ, ਸਿਵਲ ਪ੍ਰਸ਼ਾਸਨ ਅਤੇ ਸਥਾਨਕ ਵਲੰਟੀਅਰਾਂ ਸਮੇਤ ਬਚਾਅ ਟੀਮਾਂ ਛੇ ਲੋਕਾਂ ਨੂੰ ਲੱਭਣ ਲਈ ਖੋਜ ਮੁਹਿੰਮ ਚਲਾ ਰਹੀਆਂ ਹਨ ਜੋ ਮਲਬੇ ਹੇਠ ਵਹਿ ਗਏ ਸਨ ਜਾਂ ਫਸ ਗਏ ਸਨ ਅਤੇ ਅਜੇ ਵੀ ਲਾਪਤਾ ਹਨ।

ਕਮਜ਼ੋਰ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਚੇਤਾਵਨੀ!

ਭਾਰੀ ਮੀਂਹ ਕਾਰਨ ਪੁੰਛ ਅਤੇ ਨਾਲ ਲੱਗਦੇ ਰਾਜੌਰੀ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਸੜਕਾਂ, ਘਰਾਂ, ਵਾਹਨਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਕਮਜ਼ੋਰ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਨਦੀਆਂ, ਨਾਲਿਆਂ ਅਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਦੇ ਨੇੜੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version