HomeENTERTAINMENTਸ਼ੈਰੀ ਮਾਨ ਨੇ ਪ੍ਰਸ਼ੰਸਕਾਂ ਨੂੰ ਆਪਣੀ ਧੀ ਦੀ ਦਿਖਾਈ ਪਹਿਲੀ ਝਲਕ

ਸ਼ੈਰੀ ਮਾਨ ਨੇ ਪ੍ਰਸ਼ੰਸਕਾਂ ਨੂੰ ਆਪਣੀ ਧੀ ਦੀ ਦਿਖਾਈ ਪਹਿਲੀ ਝਲਕ

ਪੰਜਾਬ : ਆਪਣੇ ਪਹਿਲੇ ਗੀਤ ‘ਯਾਰ ਅਣਮੁੱਲੇ’ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਹਲਚਲ ਮਚਾਉਣ ਵਾਲੇ ਗਾਇਕ ਸ਼ੈਰੀ ਮਾਨ (Singer Sherry Mann) ਸ਼ੁਰੂ ਤੋਂ ਹੀ ਇਕ ਤੋਂ ਬਾਅਦ ਇਕ ਹਿੱਟ ਗੀਤ ਦੇ ਰਹੇ ਹਨ। ਹਾਲ ਹੀ ਵਿੱਚ ਸ਼ੈਰੀ ਮਾਨ ਨੇ ਪ੍ਰਸ਼ੰਸਕਾਂ ਨੂੰ ਘਰ ਦੇ ਇੱਕ ਖਾਸ ਮੈਂਬਰ ਨਾਲ ਮਿਲਾਇਆ ਹੈ। ਅਸਲ ‘ਚ ਸ਼ੈਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਇਕ ਛੋਟੀ ਬੱਚੀ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਨੂੰ ਕੁਮੈਂਟ ਕਰ ਕੇ ਵਧਾਈ ਦੇ ਰਹੇ ਹਨ।

ਅਸਲ ‘ਚ ਸ਼ੈਰੀ ਮਾਨ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ,ਭਾਗਾਂ ਵਾਲਾ ਮਹਿਸੂਸ ਕਰ ਰਿਹਾ ਹਾਂ…ਚਿੜਿਆਂ ਮੁੜ ਆਇਆਂ…ਸ਼ੈਰੀ ਮਾਨ ਦੇ ਪੋਸਟ ਤੋਂ ਸਾਫ ਹੈ ਕਿ ਉਨ੍ਹਾਂ ਦੇ ਘਰ ਨੰਨ੍ਹੀ ਪਰੀ ਦਾ ਸਵਾਗਤ ਕੀਤਾ ਗਿਆ ਹੈ। ਪ੍ਰਸ਼ੰਸਕ ਇਸ ‘ਤੇ ਕਮੈਂਟ ਕਰਕੇ ਵਧਾਈ ਦੇ ਰਹੇ ਹਨ। ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ‘ਬੇਟੀ ਦੇ ਰੂਪ ‘ਚ ਵਾਪਸ ਆ ਗਈ ਮਾਂ’, ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ- ਤੁਹਾਡੀ ਮਾਂ ਵਾਪਸ ਆ ਗਈ ਹੈ। ਸ਼ੈਰੀ ਮਾਨ ਨੇ ਆਪਣੀ ਬੇਟੀ ਦੀ ਸਿਰਫ ਇਕ ਝਲਕ ਦਿਖਾਈ ਹੈ, ਹਾਲਾਂਕਿ ਉਸ ਦਾ ਚਿਹਰਾ ਸਾਹਮਣੇ ਨਹੀਂ ਆਇਆ ਹੈ। ਕਲਾਕਾਰਾਂ ਦੀ ਇਸ ਖੁਸ਼ੀ ‘ਚ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਸ਼ਾਮਲ ਹੋ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਸ਼ੈਰੀ ਮਾਨ ਉਨ੍ਹਾਂ ਕਲਾਕਾਰਾਂ ‘ਚੋਂ ਇੱਕ ਹੈ ਜੋ ਸੋਸ਼ਲ ਮੀਡੀਆ ‘ਤੇ ਨਾ ਸਿਰਫ ਆਪਣੇ ਗੀਤਾਂ ਨਾਲ ਸਗੋਂ ਆਪਣੇ ਬੋਲਾਂ ਨਾਲ ਵੀ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ‘ਤੇ ਸ਼ੈਰੀ ਦੀਆਂ ਅਣਗਿਣਤ ਵੀਡੀਓਜ਼ ਹਨ, ਜਿਨ੍ਹਾਂ ‘ਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਹਸਾਉਂਦੇ ਨਜ਼ਰ ਆ ਰਹੇ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments