ਨਵੀਂ ਦਿੱਲੀ: ਦੀਵਾਲੀ ਦਾ ਤਿਉਹਾਰ ਲੰਘਣ ਤੋਂ ਬਾਅਦ ਦਿੱਲੀ-NCR ਵਿੱਚ ਪ੍ਰਦੂਸ਼ਣ ਨੇ ਗੰਭੀਰ ਰੂਪ ਧਾਰ ਲਿਆ ਹੈ। ਪਟਾਕਿਆਂ ਤੋਂ ਨਿਕਲੇ ਧੂੰਏਂ ਕਾਰਨ ਸੋਮਵਾਰ ਸਵੇਰੇ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੋ ਗਈ। ਸਵੇਰ ਸਮੇਂ ਸੰਘਣੀ ਧੁੰਦ ਅਤੇ ਧੂੰਏਂ ਦੀ ਪਰਤ ਛਾਈ ਰਹੀ, ਜਿਸ ਕਾਰਨ ਦਿੱਖ ਵੀ ਕਾਫ਼ੀ ਘੱਟ ਗਈ। ਇਸ ਦਾ ਅਸਰ ਆਮ ਜਨਜੀਵਨ ਅਤੇ ਆਵਾਜਾਈ ‘ਤੇ ਵੀ ਦੇਖਣ ਨੂੰ ਮਿਲਿਆ।
ਦਿੱਲੀ ਦੇ 15 ਇਲਾਕਿਆਂ ਵਿੱਚ AQI 400 ਤੋਂ ਪਾਰ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ ਸੋਮਵਾਰ ਸਵੇਰੇ 7 ਵਜੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਦਿੱਲੀ ਦਾ ਔਸਤ AQI 368 ਦਰਜ ਕੀਤਾ ਗਿਆ। ਰਾਜਧਾਨੀ ਦੇ 54 ਨਿਗਰਾਨੀ ਕੇਂਦਰਾਂ ਵਿੱਚੋਂ 15 ਇਲਾਕਿਆਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ 400 ਤੋਂ ਉੱਪਰ ਪਹੁੰਚ ਗਿਆ।
ਸਭ ਤੋਂ ਵੱਧ ਪ੍ਰਦੂਸ਼ਣ ਸੋਨੀਆ ਵਿਹਾਰ ਅਤੇ ਬੁਰਾੜੀ ਕਰਾਸਿੰਗ ਵਿੱਚ ਦਰਜ ਕੀਤਾ ਗਿਆ, ਜਿੱਥੇ AQI 441 ਰਿਹਾ। ਇਸ ਤੋਂ ਇਲਾਵਾ ਵਿਵੇਕ ਵਿਹਾਰ ਵਿੱਚ 437, DTU ਵਿੱਚ 434 ਅਤੇ ਜਹਾਂਗੀਰਪੁਰੀ ਤੇ ਨਾਰਥ ਕੈਂਪਸ ਵਿੱਚ 433 AQI ਦਰਜ ਕੀਤਾ ਗਿਆ।
ਇਨ੍ਹਾਂ ਇਲਾਕਿਆਂ ਵਿੱਚ ਵੀ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ
ਦਿੱਲੀ ਦੇ ਹੋਰ ਕਈ ਇਲਾਕਿਆਂ ਵਿੱਚ ਵੀ ਹਵਾ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਰੋਹਿਣੀ ਵਿੱਚ AQI 430, ਬਵਾਨਾ ਵਿੱਚ 424, ਚਾਂਦਨੀ ਚੌਕ ਅਤੇ ਪਟਪੜਗੰਜ ਵਿੱਚ 418 ਦਰਜ ਕੀਤਾ ਗਿਆ। ਇਸੇ ਤਰ੍ਹਾਂ ਮੁੰਡਕਾ ਵਿੱਚ 417, ਪੰਜਾਬੀ ਬਾਗ ਵਿੱਚ 409, ITO ਵਿੱਚ 407 ਅਤੇ ਕਾਮਨਵੈਲਥ ਸਪੋਰਟਸ ਕੰਪਲੈਕਸ ਵਿੱਚ 402 AQI ਰਿਹਾ।
ਦੂਜੇ ਪਾਸੇ ਨਰੇਲਾ ਵਿੱਚ 379, ਲੋਧੀ ਰੋਡ ਵਿੱਚ 370, ਮੰਦਰ ਮਾਰਗ ਵਿੱਚ 369, ਵਜ਼ੀਰਪੁਰ ਵਿੱਚ 365 ਅਤੇ ਆਰ.ਕੇ. ਪੁਰਮ ਵਿੱਚ 364 AQI ਦਰਜ ਕੀਤਾ ਗਿਆ। ਇਨ੍ਹਾਂ ਇਲਾਕਿਆਂ ਵਿੱਚ ਵੀ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਸ਼੍ਰੇਣੀ ਵਿੱਚ ਰਹੀ।
ਦੱਖਣੀ ਅਤੇ ਕੇਂਦਰੀ ਦਿੱਲੀ ਦੇ ਇਲਾਕੇ ਵੀ ਪ੍ਰਦੂਸ਼ਣ ਤੋਂ ਅਛੂਤੇ ਨਹੀਂ ਰਹੇ। ਓਖਲਾ ਫੇਜ਼-2 ਵਿੱਚ AQI 353, ਆਨੰਦ ਵਿਹਾਰ ਵਿੱਚ 335, ਜੇਐੱਨਯੂ ਵਿੱਚ 346 ਅਤੇ IGI ਏਅਰਪੋਰਟ ਟਰਮੀਨਲ-3 ‘ਤੇ 301 ਦਰਜ ਕੀਤਾ ਗਿਆ। ਜਦਕਿ ਸ਼੍ਰੀ ਅਰਬਿੰਦੋ ਮਾਰਗ ਵਿੱਚ 267 ਅਤੇ ਕੈਂਟੋਨਮੈਂਟ ਇਲਾਕੇ ਵਿੱਚ 293 AQI ਰਿਹਾ। ਸਭ ਤੋਂ ਘੱਟ 247 AQI ਇਗਨੂ, ਮੈਦਾਨ ਗੜ੍ਹੀ ਵਿੱਚ ਦਰਜ ਕੀਤਾ ਗਿਆ। ਅੰਕੜਿਆਂ ਮੁਤਾਬਕ ਦਿੱਲੀ ਦੇ 15 ਨਿਗਰਾਨੀ ਕੇਂਦਰ ਗੰਭੀਰ, 35 ਬੇਹੱਦ ਖਰਾਬ ਅਤੇ 4 ਖਰਾਬ ਸ਼੍ਰੇਣੀ ਵਿੱਚ ਰਹੇ।
ਨੋਇਡਾ ਅਤੇ ਗਾਜ਼ੀਆਬਾਦ ਵਿੱਚ ਵੀ ਹਾਲਾਤ ਖਰਾਬ
ਦਿੱਲੀ ਦੇ ਨਾਲ ਲੱਗਦੇ NCR ਦੇ ਸ਼ਹਿਰਾਂ ਵਿੱਚ ਵੀ ਪ੍ਰਦੂਸ਼ਣ ਦਾ ਅਸਰ ਦੇਖਣ ਨੂੰ ਮਿਲਿਆ। ਨੋਇਡਾ ਦੇ ਸੈਕਟਰ-62 ਵਿੱਚ ਸਵੇਰੇ 5 ਵਜੇ AQI 404 ਦਰਜ ਕੀਤਾ ਗਿਆ। ਸੈਕਟਰ-1 ਵਿੱਚ 324, ਸੈਕਟਰ-39 ਵਿੱਚ 314 ਅਤੇ ਗ੍ਰੇਟਰ ਨੋਇਡਾ ਦੇ ਨੌਲਿਜ ਪਾਰਕ-V ਵਿੱਚ 335 AQI ਰਿਹਾ।
ਗਾਜ਼ੀਆਬਾਦ ਦੇ ਵਸੁੰਧਰਾ ਵਿੱਚ AQI 395, ਵੇਵ ਸਿਟੀ ਵਿੱਚ 390, ਲੋਨੀ ਵਿੱਚ 377 ਅਤੇ ਇੰਦਿਰਾਪੁਰਮ ਵਿੱਚ 333 ਦਰਜ ਕੀਤਾ ਗਿਆ। ਜਦਕਿ ਗ੍ਰੇਟਰ ਨੋਇਡਾ ਦੇ ਨੌਲਿਜ ਪਾਰਕ-III ਵਿੱਚ ਇਹ ਅੰਕੜਾ 296 ਰਿਹਾ।
ਮੌਸਮ ਵਿਭਾਗ ਨੇ ਸੰਘਣੀ ਧੁੰਦ ਨੂੰ ਲੈ ਕੇ ਦਿੱਤੀ ਚੇਤਾਵਨੀ
ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਵਿਚਕਾਰ ਮੌਸਮ ਵਿਭਾਗ (IMD) ਨੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਨੂੰ ਲੈ ਕੇ ਵੀ ਚਿਤਾਵਨੀ ਜਾਰੀ ਕੀਤੀ ਹੈ। ਦੱਖਣ-ਪੂਰਬੀ ਦਿੱਲੀ, ਪੂਰਬੀ ਦਿੱਲੀ ਅਤੇ ਸ਼ਾਹਦਰਾ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
ਧੂੰਏਂ ਅਤੇ ਧੁੰਦ ਦੇ ਮਿਲਣ ਕਾਰਨ ਦਿੱਖ ਹੋਰ ਘੱਟ ਹੋਣ ਦਾ ਖਦਸ਼ਾ ਹੈ। ਅਜਿਹੇ ਹਾਲਾਤਾਂ ਨੂੰ ਦੇਖਦਿਆਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।










