Homeਪੰਜਾਬਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ CM ਭਗਵੰਤ ਮਾਨ 'ਤੇ ਵੱਡਾ ਬਿਆਨ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ CM ਭਗਵੰਤ ਮਾਨ ‘ਤੇ ਵੱਡਾ ਬਿਆਨ

ਪੰਜਾਬ :ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਜਥੇਦਾਰ ਨੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਸਾਬਤ ਸਰੂਪ ਹੋਣ ਤੇ ਅੰਮ੍ਰਿਤ ਛਕਣ। ਜਥੇਦਾਰ ਨੇ ਕਿਹਾ ਕਿ ਸਰਕਾਰ ਕਿਵੇਂ ਨਗਰ ਕੀਰਤਨ ਕੱਢੇਗੀ ? ਕੀ ਮੁੱਖ ਮੰਤਰੀ ਪੂਰੇ ਸਿੱਖ ਨੇ ? ਜੇ ਗੁਰੂ ਸਾਹਿਬ ਦੀਆਂ ਸਿਖਿਆਵਾਂ ਨੂੰ ਮੰਨਣ ਦੀ ਗੱਲ ਹੈ ਤਾਂ ਪਹਿਲਾਂ ਮੁੱਖ ਮੰਤਰੀ ਸਾਬਤ ਸਰੂਪ ਹੋਣ ਤੇ ਅੰਮ੍ਰਿਤ ਛਕਣ ,ਜੇ ਗੁਰੂ ਨੂੰ ਮੰਨਦੇ ਹਨ

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਗੁਰੂ ਨੂੰ ਐਨਾ ਹੀ ਪਿਆਰ ਕਰਦੀ ਹੈ ਤਾਂ ਭਾਈ ਮਤੀ ਦਾਸ ਤੋਂ ਸੇਧ ਲੈਣ ,ਉਹ ਸਿੱਖੀ ਦੇ ਲਈ ਆਰੇ ਨਾਲ ਚੀਰੇ ਗਏ , ਭਾਈ ਦਿਆਲਾ ਜੀ ਸਿੱਖੀ ਲਈ ਦੇਗ ‘ਚ ਉਬਾਲੇ ਗਏ ,ਭਾਈ ਸਤੀ ਦਾਸ ਜੀ ਨੂੰ ਰੂੰ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ। ਮੁੱਖ ਮੰਤਰੀ ਅਤੇ ਮੰਤਰੀ ਇਨ੍ਹਾਂ ਤੋਂ ਸੇਧ ਲੈ ਕੇ ਸਿੱਖੀ ਧਾਰਨ ਕਰਨ। ਸ਼ਹੀਦੀ ਸ਼ਤਾਬਦੀਆਂ ਤੋਂ ਸਰਕਾਰ ਸੇਧ ਲਵੇ ਅਤੇ ਸੇਧ ਲੈ ਕੇ ਮੁੱਖ ਮੰਤਰੀ ਤੇ ਮੰਤਰੀ ਅੰਮ੍ਰਿਤ ਛਕਣ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments