Homeਹਰਿਆਣਾਏ.ਐਸ.ਆਈ. ਜਗਜੀਤ ਸਿੰਘ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਏ.ਐਸ.ਆਈ. ਜਗਜੀਤ ਸਿੰਘ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਸਿਰਸਾ: ਸਿਰਸਾ ਐਂਟੀ ਕਰੱਪਸ਼ਨ ਬਿਊਰੋ ਦੀ ਟੀਮ ਨੇ ਬੀਤੇ ਦਿਨ ਡੱਬਵਾਲੀ ਦੇ ਗੋਲ ਬਾਜ਼ਾਰ ਚੌਕੀ ਤੋਂ ਏ.ਐਸ.ਆਈ. ਜਗਜੀਤ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।

ਇਲਜ਼ਾਮ ਹੈ ਕਿ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਮੁਲਜ਼ਮ ਪੰਜਾਬ ਵਾਸੀ ਕਰਨਦੀਪ ਉਰਫ਼ ਬਬਲੂ ਨੂੰ ਕੇਸ ਵਿੱਚੋਂ ਬਾਹਰ ਕਰਾਉਣ ਦੇ ਨਾਂ ’ਤੇ ਏ.ਐਸ.ਆਈ. ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਮੌਜੂਦ ਏ.ਸੀ.ਪੀ.ਓ. ਰਾਜਬੀਰ ਸਿੰਘ ਰਿਸ਼ਵਤ ਦੀ ਰਕਮ ਲੈ ਕੇ ਉਥੋਂ ਫਰਾਰ ਹੋ ਗਏ। ਏ.ਸੀ.ਬੀ. ਦੀ ਟੀਮ ਉਸ ਦੀ ਭਾਲ ਕਰ ਰਹੀ ਹੈ। ਕਾਰਵਾਈ ਦੌਰਾਨ ਮੌਕੇ ‘ਤੇ ਮੌਜੂਦ ਏ.ਸੀ.ਪੀ.ਓ. ਰਾਜਬੀਰ ਸਿੰਘ ਰਿਸ਼ਵਤ ਦੀ ਰਕਮ ਲੈ ਕੇ ਫਰਾਰ ਹੋ ਜਾਣ ਦੀ ਸੂਚਨਾ ਹੈ। ਏ.ਸੀ.ਬੀ. ਦੀ ਟੀਮ ਉਸ ਦੀ ਭਾਲ ਕਰ ਰਹੀ ਹੈ। 263 ਗ੍ਰਾਮ ਹੈਰੋਇਨ ਸਮੇਤ ਫੜੇ ਗਏ ਤਰਸੇਮ ਨੇ ਦੱਸਿਆ ਸੀ ਕਿ ਇਹ ਸਮੱਗਰੀ ਉਸ ਨੇ ਬਬਲੂ ਤੋਂ ਲਈ ਸੀ।

ਕੁਝ ਸਮਾਂ ਪਹਿਲਾਂ ਪੁਲਿਸ ਨੇ ਤਰਸੇਮ ਨਾਂ ਦੇ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਸੀ। ਪੁੱਛਗਿੱਛ ਦੌਰਾਨ ਤਰਸੇਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਹੈਰੋਇਨ ਪੰਜਾਬ ਦੇ ਰਹਿਣ ਵਾਲੇ ਕਰਨਦੀਪ ਉਰਫ ਬਬਲੂ ਤੋਂ ਲਿਆਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਬਬਲੂ ਨੂੰ ਵੀ ਇਸ ਕੇਸ ਵਿੱਚ ਮੁਲਜ਼ਮ ਬਣਾ ਲਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments