HomeSportਯੁਵਰਾਜ ਸਿੰਘ ਨੇ ਟੀਮ ਇੰਡੀਆ ਦਾ ‘ਮੈਂਟੋਰ’ ਬਣਨ ਨੂੰ ਲੈ ਕੇ ਦਿੱਤਾ...

ਯੁਵਰਾਜ ਸਿੰਘ ਨੇ ਟੀਮ ਇੰਡੀਆ ਦਾ ‘ਮੈਂਟੋਰ’ ਬਣਨ ਨੂੰ ਲੈ ਕੇ ਦਿੱਤਾ ਇਹ ਸੰਕੇਤ

ਕੋਲਕਾਤਾ : ਵਿਸ਼ਵ ਕੱਪ ਜੇਤੂ ਯੁਵਰਾਜ ਸਿੰਘ (Yuvraj Singh) ਨੇ ਸੰਕੇਤ ਦਿੱਤਾ ਕਿ ਉਹ ਭਾਰਤੀ ਕ੍ਰਿਕਟ ਟੀਮ (Indian cricket team) ਨੂੰ ਆਉਣ ਵਾਲੀਆਂ ਚੁਣੌਤੀਆਂ ਲਈ ਮਾਨਸਿਕ ਤੌਰ ’ਤੇ ਤਿਆਰ ਕਰਨ ਲਈ ਭਵਿੱਖ ’ਚ ‘ਮੈਂਟੋਰ’ ਦੀ ਭੂਮਿਕਾ ਨਿਭਾਉਣਾ ਪਸੰਦ ਕਰੇਗਾ। ਭਾਰਤ ਪਿਛਲੇ ਸਾਲ ਆਸਟ੍ਰੇਲੀਆ ਖ਼ਿਲਾਫ਼ 2023 ਵਿਸ਼ਵ ਕੱਪ ਫਾਈਨਲ ’ਚ ਹਾਰ ਗਿਆ। ਭਾਰਤ ਨੇ 2013 ’ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਚੈਂਪੀਅਨਸ ਟਰਾਫੀ ਜਿੱਤੀ ਸੀ।

ਯੁਵਰਾਜ ਸਿੰਘ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਅਸੀਂ ਕਾਫੀ ਸਾਰੇ ਫਾਈਨਲ ਖੇਡੇ ਪਰ ਇਕ ਵੀ ਨਹੀਂ ਜਿੱਤਿਆ। 2017 ’ਚ, ਮੈਂ ਇਕ ਫਾਈਨਲ ਦਾ ਹਿੱਸਾ ਰਿਹਾ ਸੀ, ਜਿਸ ’ਚ ਅਸੀਂ ਪਾਕਿਸਤਾਨ ਤੋਂ ਹਾਰ ਗਏ ਸੀ। ਆਉਣ ਵਾਲੇ ਸਾਲਾਂ ’ਚ ਸਾਨੂੰ ਯਕੀਨੀ ਤੌਰ ’ਤੇ ਇਸ ’ਤੇ ਕੰਮ ਕਰਨਾ ਹੋਵੇਗਾ। ਬਤੌਰ ਦੇਸ਼ ਅਤੇ ਭਾਰਤੀ ਟੀਮ ਦੇ ਤੌਰ ’ਤੇ ਦਬਾਅ ’ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ।’’

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments