Home ਪੰਜਾਬ ਚੰਡੀਗੜ੍ਹ ‘ਚ ਸ਼ਰਾਬ ਦੇ ਠੇਕੇ ‘ਚ ਐਕਟਿਵਾ ਸਵਾਰ ਨੌਜਵਾਨਾਂ ਨੇ ਬੰਬ ਵਰਗੀ...

ਚੰਡੀਗੜ੍ਹ ‘ਚ ਸ਼ਰਾਬ ਦੇ ਠੇਕੇ ‘ਚ ਐਕਟਿਵਾ ਸਵਾਰ ਨੌਜਵਾਨਾਂ ਨੇ ਬੰਬ ਵਰਗੀ ਸੁੱਟੀ ਚੀਜ਼

0

ਪੰਜਾਬ: ਚੰਡੀਗੜ੍ਹ ‘ਚ ਜ਼ਬਰਦਸਤ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ‘ਚ ਇਕ ਸ਼ਰਾਬ ਦੇ ਠੇਕੇ ‘ਤੇ ਬੰਬ ਵਰਗੀ ਚੀਜ਼ ਸੁੱਟੀ ਗਈ। ਐਕਟਿਵਾ ‘ਤੇ ਸਵਾਰ ਦੋ ਨੌਜਵਾਨਾਂ ਨੇ ਦੁਕਾਨ ਵੱਲ ਇਕ ਵਸਤੂ ਸੁੱਟ ਦਿੱਤੀ, ਜੋ ਕਿ ‘ਸੁਤਲੀ ਬੰਬ’ ਵਰਗੀ ਲੱਗ ਰਹੀ ਸੀ, ਜਿਸ ਨਾਲ ਜ਼ਬਰਦਸਤ ਧਮਾਕਾ ਹੋ ਗਿਆ। ਸਾਰੀ ਘਟਨਾ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੇ ਦੁਕਾਨ ਦੇ ਅੰਦਰ ਕੋਈ ਚੀਜ਼ ਸੁੱਟ ਦਿੱਤੀ, ਜੋ ਅੰਦਰ ਮੌਜੂਦ ਗਾਹਕਾਂ ਦੇ ਪੈਰਾਂ ਕੋਲ ਜਾ ਡਿੱਗੀ। ਇਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ, ਜਿਸ ਨਾਲ ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਇਹ ਘਟਨਾ 14 ਸਤੰਬਰ ਨੂੰ ਸ਼ਾਮ 6.47 ਤੋਂ 6.50 ਦਰਮਿਆਨ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਸੈਕਟਰ-11 ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਆਸਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਘਟਨਾ ਤੋਂ 5 ਦਿਨ ਪਹਿਲਾਂ ਇਕ ਔਰਤ ਠੇਕੇ ਦੇ ਬਾਹਰ ਵੀਡੀਓ ਬਣਾਉਂਦੀ ਨਜ਼ਰ ਆਈ ਸੀ। ਫਿਲਹਾਲ ਪੁਲਿਸ ਉਸ ਸ਼ੱਕੀ ਔਰਤ ਦੀ ਭਾਲ ਕਰ ਰਹੀ ਹੈ, ਉਦੋਂ ਹੀ ਪਤਾ ਲੱਗੇਗਾ ਕਿ ਉਹ ਵੀਡੀਓ ਕਿਉਂ ਬਣਾ ਰਹੀ ਸੀ। ਠੇਕੇ ਦੇ ਮਾਲਕ ਨੇ ਪੁਲਿਸ ਨੂੰ ਕਿਹਾ ਕਿ ਉਹ ਜਾਂਚ ਕਰੇ ਕਿ ਕੀ ਔਰਤ ਕੋਈ ਰੇਕੀ ਕਰਨ ਆਈ ਸੀ।

NO COMMENTS

LEAVE A REPLY

Please enter your comment!
Please enter your name here

Exit mobile version