Home ਪੰਜਾਬ ਜਲੰਧਰ ਦੇ ਮਸ਼ਹੂਰ ਢਾਬੇ ‘ਤੇ ਚੱਲਿਆ ਪੀਲਾ ਪੰਜਾ

ਜਲੰਧਰ ਦੇ ਮਸ਼ਹੂਰ ਢਾਬੇ ‘ਤੇ ਚੱਲਿਆ ਪੀਲਾ ਪੰਜਾ

0

ਜਲੰਧਰ : ਜਲੰਧਰ ‘ਚ ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਨੇ ਸਾਂਝੇ ਤੌਰ ‘ਤੇ ਕਾਰਵਾਈ ਕਰਦੇ ਹੋਏ ਅੱਜ ਢੱਕੀਆਂ ਇਲਾਕੇ ਦੇ ਮਸ਼ਹੂਰ ਵੀਰ ਦਾ ਢਾਬੇ ‘ਤੇ ਕਥਿਤ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ। ਇਹ ਕਾਰਵਾਈ ਅੱਜ ਦਿਨ ਭਰ ਜਾਰੀ ਰਹੀ, ਜਿਸ ਦੌਰਾਨ ਕਿਸੇ ਵੀ ਅਮਨ-ਕਾਨੂੰਨ ਦੀ ਸਥਿਤੀ ਨਾਲ ਨਜਿੱਠਣ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ।

ਪ੍ਰਸ਼ਾਸਨਿਕ ਸੂਤਰਾਂ ਅਨੁਸਾਰ ਇਸ ਢਾਬੇ ਦਾ ਕਥਿਤ ਤੌਰ ’ਤੇ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਨਾਮਜ਼ਦ ਧਰਮਿੰਦਰ ਸਿੰਘ ਨਾਲ ਸਬੰਧ ਦੱਸਿਆ ਜਾਂਦਾ ਹੈ, ਜਿਸ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕਈ ਕੇਸ ਦਰਜ ਹਨ। ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਜਾਇਜ਼ ਉਸਾਰੀ ਸਬੰਧੀ ਢਾਬਾ ਸੰਚਾਲਕ ਨੂੰ ਪਹਿਲਾਂ ਵੀ ਅਧਿਕਾਰਤ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਮਿੱਥੇ ਸਮੇਂ ਵਿੱਚ ਕੋਈ ਜਵਾਬ ਨਹੀਂ ਆਇਆ। ਇਸ ਤੋਂ ਬਾਅਦ ਅੱਜ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਇਹ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਕਾਰਵਾਈ ਦੌਰਾਨ ਢਾਬਾ ਮਾਲਕ ਦੀ ਪਤਨੀ ਰਾਜੀ ਨੇ ਪ੍ਰਸ਼ਾਸਨ ਦੀ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ। ਰਾਜੀ ਦਾ ਦਾਅਵਾ ਹੈ ਕਿ ਜਾਇਦਾਦ ਦੀ ਰਜਿਸਟਰੀ ਉਸ ਦੇ ਨਾਂ ‘ਤੇ ਹੈ ਅਤੇ ਉਸ ਕੋਲ ਢਾਬਾ ਚਲਾਉਣ ਲਈ ਸਾਰੀਆਂ ਲੋੜੀਂਦੀਆਂ ਇਜਾਜ਼ਤਾਂ ਵੀ ਹਨ। ਉਸ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਖੁਦ ਕਰ ਰਹੀ ਹੈ। ਰਾਜੀ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਨੇ ਕਰੀਬ 2 ਸਾਲ ਪਹਿਲਾਂ ਇਸ ਜਗ੍ਹਾ ਦੀ ਭੰਨਤੋੜ ਕੀਤੀ ਸੀ, ਜਿਸ ਤੋਂ ਬਾਅਦ 7-8 ਮਹੀਨੇ ਪਹਿਲਾਂ ਦੁਬਾਰਾ ਉਸਾਰੀ ਕਰਵਾਈ ਗਈ ਸੀ।

ਉਸ ਦਾ ਦੋਸ਼ ਹੈ ਕਿ ਇਸ ਵਾਰ ਜੋ ਨੋਟਿਸ ਜਾਰੀ ਕੀਤਾ ਗਿਆ ਹੈ, ਉਹ ਉਸ ਦੇ ਪਤੀ ਦੇ ਨਾਂ ‘ਤੇ ਸੀ, ਭਾਵੇਂ ਉਹ ਇਸ ਥਾਂ ‘ਤੇ ਨਹੀਂ ਰਹਿੰਦਾ। ਰਾਜੀ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਸਬੰਧੀ ਆਪਣੇ ਵਕੀਲ ਨਾਲ ਸੰਪਰਕ ਕਰਨਗੇ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕਰਨਗੇ। ਇਸ ਸਮੁੱਚੀ ਘਟਨਾ ਦੌਰਾਨ ਜਲੰਧਰ ਦੇ ਚਾਰ ਥਾਣਿਆਂ ਦੀ ਪੁਲਿਸ ਫੋਰਸ ਮੌਕੇ ’ਤੇ ਮੌਜੂਦ ਰਹੀ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਭੂਮਿਕਾ ਕੇਵਲ ਨਗਰ ਨਿਗਮ ਦੀ ਟੀਮ ਨੂੰ ਸੁਰੱਖਿਆ ਪ੍ਰਦਾਨ ਕਰਨਾ ਅਤੇ ਇਲਾਕੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version