Homeਦੇਸ਼World Cup Final: PM ਮੋਦੀ ਨੇ ਹਾਰ ਤੋਂ ਬਾਅਦ ਟੀਮ ਇੰਡੀਆ ਨੂੰ...

World Cup Final: PM ਮੋਦੀ ਨੇ ਹਾਰ ਤੋਂ ਬਾਅਦ ਟੀਮ ਇੰਡੀਆ ਨੂੰ ਦਿੱਤਾ ਹੌਸਲਾ

ਅਹਿਮਦਾਬਾਦ : ਅਹਿਮਦਾਬਾਦ (Ahmedabad) ਦੇ ਨਰਿੰਦਰ ਮੋਦੀ ਸਟੇਡੀਅਮ (Narendra Modi Stadium) ‘ਚ ਖੇਡੇ ਗਏ ਵਿਸ਼ਵ ਕੱਪ 2023 (World Cup 2023) ਦੇ ਫਾਈਨਲ ‘ਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਆਸਟ੍ਰੇਲੀਆ ਛੇਵੀਂ ਵਾਰ ਚੈਂਪੀਅਨ ਬਣਿਆ। 2003 ਦੀ ਤਰ੍ਹਾਂ ਕੰਗਾਰੂ ਟੀਮ ਨੇ ਭਾਰਤ ਦਾ ਚੈਂਪੀਅਨ ਬਣਨ ਦਾ ਸੁਪਨਾ ਤੋੜ ਦਿੱਤਾ। ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਟੀਮ ਇੰਡੀਆ ਦਾ ਹੌਸਲਾ ਵਧਾਇਆ। ਇਸ ਦੇ ਨਾਲ ਹੀ ਆਸਟ੍ਰੇਲੀਅਨ ਟੀਮ ਨੂੰ ਜਿੱਤ ਲਈ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ (X) ‘ਤੇ ਟੀਮ ਇੰਡੀਆ ਨੂੰ ਦਿਲਾਸਾ ਦਿੱਤਾ। ਉਨ੍ਹਾਂ ਲਿਖਿਆ ਕਿ ਪਿਆਰੀ ਟੀਮ ਇੰਡੀਆ, ਵਿਸ਼ਵ ਕੱਪ ਦੌਰਾਨ ਤੁਹਾਡੀ ਪ੍ਰਤਿਭਾ ਅਤੇ ਦ੍ਰਿੜਤਾ ਕਮਾਲ ਦੀ ਸੀ। ਤੁਸੀਂ ਬੜੇ ਜਜ਼ਬੇ ਨਾਲ ਖੇਡੇ ਅਤੇ ਦੇਸ਼ ਦਾ ਮਾਣ ਵਧਾਇਆ। ਅਸੀਂ ਅੱਜ ਅਤੇ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਹੀ ਇਹ ਗੱਲ 
ਇਸ ਦੇ ਨਾਲ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਟੀਮ ਇੰਡੀਆ, ਤੁਸੀਂ ਪੂਰੇ ਟੂਰਨਾਮੈਂਟ ‘ਚ ਚੰਗਾ ਪ੍ਰਦਰਸ਼ਨ ਕੀਤਾ। ਜਿੱਤੋ ਜਾਂ ਹਾਰੋ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਨਾਲ ਹੀ ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਦੀ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ।

ਤੁਹਾਨੂੰ ਦੱਸ ਦੇਈਏ ਕਿ 19 ਨਵੰਬਰ (ਐਤਵਾਰ) ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ। ਇਸ ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ ਜਿੱਤ ਲਈ 241 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਪੈਟ ਕਮਿੰਸ ਦੀ ਟੀਮ ਨੇ 43 ਓਵਰਾਂ ‘ਚ ਹਾਸਲ ਕਰ ਲਿਆ। ਆਸਟ੍ਰੇਲੀਆਈ ਟੀਮ 50 ਓਵਰਾਂ ਦੀ ਕ੍ਰਿਕਟ ਵਿੱਚ ਛੇਵੀਂ ਵਾਰ ਚੈਂਪੀਅਨ ਬਣੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments