HomeSportWorld Cup 2023 : ਦੱਖਣੀ ਅਫਰੀਕਾ ਨੂੰ ਹਰਾ ਕੇ ਫਾਇਨਲ 'ਚ ਪਹੁੰਚਿਆ...

World Cup 2023 : ਦੱਖਣੀ ਅਫਰੀਕਾ ਨੂੰ ਹਰਾ ਕੇ ਫਾਇਨਲ ‘ਚ ਪਹੁੰਚਿਆ ਆਸਟ੍ਰੇਲੀਆ

ਨਵੀਂ ਦਿੱਲੀ: ਦੱਖਣੀ ਅਫਰੀਕਾ (South Africa) ਅਤੇ ਆਸਟ੍ਰੇਲੀਆ (Australia) ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ ਦੂਜਾ ਅਤੇ ਆਖਰੀ ਸੈਮੀਫਾਈਨਲ ਮੈਚ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡਿਆ ਗਿਆ। ਮੈਚ ‘ਚ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਆਸਟ੍ਰੇਲੀਆ ਫਾਈਨਲ ‘ਚ ਭਾਰਤ ਨਾਲ ਭਿੜੇਗਾ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਟੀਮ ਨੇ ਡੇਵਿਡ ਮਿਲਰ ਦੇ ਸੈਂਕੜੇ ਦੀ ਬਦੌਲਤ 49.4 ਓਵਰਾਂ ‘ਚ ਸਾਰੀਆਂ ਵਿਕਟਾਂ ਗੁਆ ਕੇ 212 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਨੂੰ ਜਿੱਤ ਲਈ 213 ਦੌੜਾਂ ਦਾ ਟੀਚਾ ਦਿੱਤਾ। ਦੱਖਣੀ ਅਫਰੀਕਾ ਲਈ ਡੇਵਿਡ ਮਿਲਰ ਨੇ 101 ਦੌੜਾਂ, ਹੈਨਰਿਕ ਕਲਾਸੇਨ ਨੇ 47 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਦੱਖਣੀ ਅਫਰੀਕਾ ਦਾ ਕੋਈ ਹੋਰ ਬੱਲੇਬਾਜ਼ ਟਿਕ ਕੇ ਨਾ ਖੇਡ ਸਕਿਆ ਤੇ ਵਿਕਟਾਂ ਲਗਾਤਾਰ ਡਿਗਦੀਆਂ ਗਈਆਂ। ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ ਨੇ 3, ਜੋਸ਼ ਹੇਜ਼ਲਵੁੱਡ ਨੇ 2, ਪੈਟ ਕਮਿੰਸ ਨੇ 3 ਤੇ ਟ੍ਰੈਵਿਸ ਹੈੱਡ ਨੇ 2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਆਈ ਆਸਟ੍ਰੇਲੀਆ ਨੇ 47.2 ਓਵਰਾਂ ‘ਚ 7 ਵਿਕਟਾਂ ਗੁਆ ਕੇ 215 ਦੌੜਾਂ ਬਣਾਈਆਂ ਤੇ 3 ਵਿਕਟਾਂ ਨਾਲ ਨਾਲ ਮੈਚ ਜਿੱਤ ਲਿਆ। ਦੱਖਣੀ ਅਫਰੀਕਾ ਲਈ ਕਗਿਸੋ ਰਬਾਡਾ ਨੇ 1, ਏਡਨ ਮਾਰਕਰਮ ਨੇ 1, ਗੇਰਾਡਲ ਕੋਇਟਜ਼ੀ ਨੇ 2, ਤਬਰੇਜ਼ ਸ਼ਮਸੀ ਨੇ 2 ਤੇ ਕੇਸ਼ਵ ਮਹਾਰਾਜ ਨੇ 1 ਵਿਕਟਾਂ ਲਈਆਂ।

ਟੀਚੇ ਦਾ ਪਿੱਛਾ ਕਰਨ ਆਈ ਆਸਟ੍ਰੇਲੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਡੇਵਿਡ ਵਾਰਨਰ 29 ਦੌੜਾਂ ਬਣਾ ਮਾਰਕਰਮ ਵਲੋਂ ਆਊਟ ਹੋਇਆ। ਆਸਟ੍ਰੇਲੀਆ ਦੀ ਦੂਜੀ ਵਿਕਟ ਮਿਸ਼ੇਲ ਮਾਰਸ਼ ਦੇ ਆਊਟ ਹੋਣ ਨਾਲ ਡਿੱਗੀ। ਮਾਰਸ਼ ਖਾਤਾ ਵੀ ਨਾ ਖੋਲ ਸਕਿਆ ਤੇ 0 ਦੇ ਸਕੋਰ ‘ਤੇ ਰਬਾਡਾ ਵਲੋਂ ਆਊਟ ਹੋਇਆ। ਆਸਟ੍ਰੇਲੀਆ ਦੀ ਤੀਜੀ ਵਿਕਟ ਟ੍ਰੈਵਿਸ ਹੈੱਡ ਦੇ ਆਊਟ ਹੋਣ ਨਾਲ ਡਿੱਗੀ। ਟ੍ਰੈਵਿਡ 62 ਦੌੜਾਂ ਬਣਾ ਕੇਸ਼ਵ ਮਹਾਰਾਜ ਵਲੋਂ ਆਊਟ ਹੋਇਆ। ਆਸਟ੍ਰੇਲੀਆ ਦੀ ਚੌਥੀ ਵਿਕਟ ਮਾਰਨਸ ਲਾਬੁਸ਼ੇਨ ਦੇ ਆਊਟ ਹੋਣ ਨਾਲ ਡਿੱਗੀ। ਮਾਰਨਸ 18 ਦੌੜਾਂ ਬਣਾ ਸ਼ਮਸੀ ਵਲੋਂ ਆਊਟ ਹੋਇਆ। ਆਸਟ੍ਰੇਲੀਆ ਨੂੰ ਪੰਜਵਾਂ ਝਟਕਾ ਮੈਕਸਵੈੱਲ ਦੇ ਆਊਟ ਹੋਣ ਨਾਲ ਲੱਗਾ। ਮੈਕਸਵੈਲ 1 ਦੌੜ ਬਣਾ ਸ਼ਮਸੀ ਵਲੋਂ ਆਊਟ ਹੋਇਆ  ਆਸਟ੍ਰੇਲੀਆ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਸਟੀਵ ਸਮਿਥ 30 ਦੌੜਾਂ ਬਣਾ ਗੇਰਾਲਡ ਕੋਇਟਜ਼ੀ ਵਲੋਂ ਆਊਟ ਹੋ ਗਿਆ। ਆਸਟ੍ਰੇਲੀਆ ਦੀ 7ਵੀਂ ਵਿਕਟ ਜੋਸ ਇੰਗਲਿਸ ਦੇ ਆਊਟ ਹੋਣ ਨਾਲ ਡਿੱਗੀ। ਇੰਗਲਿਸ 28 ਦੌੜਾਂ ਬਣਾ ਗੇਰਾਲਡ ਗੋਇਟਜ਼ੀ ਵਲੋਂ ਆਊਟ ਹੋਇਆ। ਖਬਰ ਲਿਖੇ ਜਾਣ ਸਮੇਂ ਤਕ ਆਸਟ੍ਰੇਲੀਆ ਨੇ 7 ਵਿਕਟਾਂ ਗੁਆ ਕੇ 193 ਦੌੜਾਂ ਬਣਾ ਲਈਆਂ ਸਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments