Home ਪੰਜਾਬ ਖੇਤੀਬਾੜੀ ਵਿਭਾਗ ਪਟਿਆਲਾ ਵੱਲੋਂ ਮਨਾਇਆ ਗਿਆ ਕਿਸਾਨ ਮਹਿਲਾ ਦਿਵਸ: ਮੁੱਖ ਖੇਤੀਬਾੜੀ ਅਫਸਰ,...

ਖੇਤੀਬਾੜੀ ਵਿਭਾਗ ਪਟਿਆਲਾ ਵੱਲੋਂ ਮਨਾਇਆ ਗਿਆ ਕਿਸਾਨ ਮਹਿਲਾ ਦਿਵਸ: ਮੁੱਖ ਖੇਤੀਬਾੜੀ ਅਫਸਰ, ਪਟਿਆਲਾ

0

ਪਟਿਆਲਾ : ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਪਟਿਆਲਾ ਵੱਲੋਂ ਮਾਨਯੋਗ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਸਥਾਰ ਅਤੇ ਸਿਖਲਾਈ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਬੀਤੇ ਦਿਨ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਸਹਿਯੋਗ ਨਾਲ ਮੁੱਖ ਖੇਤੀਬਾੜੀ ਅਫਸਰ ਡਾ. ਦਾਰਾ ਸਿੰਘ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵਿਖੇ ਮਹਿਲਾ ਕਿਸਾਨ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪਟਿਆਲਾ ਜਿਲ੍ਹੇ ਦੇ ਵੱਖ—ਵੱਖ ਪਿੰਡਾਂ ਤੋਂ ਕਿਸਾਨ ਮਹਿਲਾਵਾਂ ਅਤੇ ਲੜਕੀਆਂ ਨੇ ਭਾਗ ਲਿਆ।

 ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਡਾ. ਪਰਮਜੀਤ ਕੌਰ ਨੇ ਆਈਆਂ ਕਿਸਾਨ ਮਹਿਲਾਵਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਖੇਤੀ ਵਿਚ ਬੀਜਾਂ ਦੀ ਸਾਂਭਸੰਭਾਲ, ਫਸਲਾਂ ਦੀ ਬਿਜਾਈ, ਪਸ਼ੂਆਂ ਦੀ ਸਾਂਭ ਸੰਭਾਲ, ਫਲ ਸਬਜੀਆਂ ਦੀ ਕਾਸ਼ਤ, ਪ੍ਰੋਸੈਸਿੰਗ, ਮੱਛੀ ਪਾਲਣ ਅਤੇ ਹੋਰ ਸਹਾਇਕ ਧੰਦਿਆਂ ਵਿਚ ਔਰਤਾਂ ਦੀ ਭਰਪੂਰ ਹਿੱਸੇਦਾਰੀ ਰਹਿੰਦੀ ਹੈ ਅਤੇ ਉਹਨਾਂ ਨੇ ਖੇਤੀਬਾੜੀ ਵਿਭਾਗ ਵਿਚ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਇਸ ਮੌਕੇ ਸੀਨੀਅਰ ਮੱਛੀ ਪਾਲਣ ਅਫਸਰ ਡਾ. ਵੀਰਪਾਲ ਕੌਰ ਨੇ ਕਿਹਾ ਕਿ ਮੱਛੀ ਪਾਲਣ ਵਿਚ ਔਰਤਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਅਤੇ ਉਹਨਾਂ ਦੇ ਮੱਛੀ ਪਾਲਣ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

 ਕੇ.ਵੀ.ਕੇ. ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਹਰਦੀਪ ਸਿੰਘ ਸਭੀਖੀ ਨੇ ਦਸਿਆ ਕਿ ਕਿਸਾਨ ਮਹਿਲਾਵਾਂ ਲਈ ਚਲਾਏ ਜਾਂਦੇ ਕਿੱਤਾਮੁੱਖੀ ਸਿਖਲਾਈ ਪ੍ਰੋਗਰਾਮਾਂ ਅਤੇ ਹੋਰ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਮੌਕੇ ਉਹਨਾਂ ਨੇ ਸ਼ਹਿਦ ਦੀ ਮਹੱਤਤਾ ਬਾਰੇ ਅਤੇ ਸ਼ੁੱਧਤਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।  ਡਾ. ਗੁਰਉਪਦੇਸ਼ ਕੌਰ ਨੇ ਦਸਿਆ ਕਿ ਸੰਯੁਕਤ ਰਾਸ਼ਟਰ ਨੇ 2026 ਨੂੰ ਮਹਿਲਾ ਕਿਸਾਨਾਂ ਦਾ ਅੰਤਰਰਾਸ਼ਟਰੀ ਸਾਲ ਐਲਾਨਿਆ ਹੈ। ਉਹਨਾਂ ਦਸਿਆ ਕਿ ਪੰਜਾਬ ਵਿਚ ਖੇਤੀ ਦੇ ਧੰਦੇ ਨੂੰ ਮਰਦਾਂ ਦੇ ਧੰਦੇ ਵਜੋਂ ਵੇਖਿਆ ਗਿਆ ਹੈ ਪਰ ਫਿਰ ਵੀ ਖੇਤੀ ਸੰਦਾਂ ਵਿਚ ਹੱਥ ਵਟਾਉਂਦੀਆਂ ਔਰਤਾਂ ਸਾਡੇ ਸਮਾਜ ਦੇ ਆਰਥਿਕ ਤੰਤਰ ਦੀ ਰੀੜ ਦੀ ਹੱਡੀ ਹਨ। ਉਹਨਾਂ ਦੇ ਹੱਡ ਭੰਨਵੇਂ ਕੰਮਾਂ ਨੂੰ ਸੁਖਾਲਾ ਕਰਨ ਵਾਲੇ ਸੰਦਾਂ ਜਿਵੇਂ ਕਿ ਰਿੰਗ ਕਟਰ, ਘੁੰਮਦੀ ਪੀੜੀ, ਸਬਜੀਆਂ ਨੂੰ ਤੋੜਨ ਲਈ ਦਸਤਾਨੇ ਅਤੇ ਹਲਦੀ ਪੁੱਟਣ ਵਾਲੇ ਸੰਦ ਬਾਰੇ ਜਾਣਕਾਰੀ ਦਿੱਤੀ ਅਤੇ ਦਸਿਆ ਕਿ ਇਹਨਾਂ ਸੰਦਾਂ ਦੀ ਵਰਤੋਂ ਕਰਨ ਨਾਲ ਸਰੀਰਕ ਤਣਾਅ ਘੱਟ ਮਹਿਸੂਸ ਹੁੰਦਾ ਹੈ।

ਡਾ. ਰਜਨੀ ਗੋਇਲ ਨੇ ਭੋਜਨ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੱਤੀ। ਡਾ. ਰਚਨਾ ਸਿੰਗਲਾ ਨੇ ਖੁੰਭਾ ਦੀ ਕਾਸ਼ਤ ਅਤੇ ਘਰੇਲੂ ਬਗੀਚੀ ਦੀ ਵਿਉਂਤਬੰਦੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਅਗਾਂਹਵਧੂ ਕਿਸਾਨ ਮਹਿਲਾਵਾਂ ਸ਼੍ਰੀਮਤੀ ਭਿੰਦਰ ਕੌਰ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਮਾਲਾ ਕੁਮਾਰੀ, ਸ਼੍ਰੀਮਤੀ ਹਰਜੀਤ ਕੌਰ, ਸ਼੍ਰੀਮਤੀ ਮੀਨਾ ਰਾਣੀ ਅਤੇ ਸ਼੍ਰੀਮਤੀ ਕੁਲਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਹਨਾਂ ਕਿਸਾਨ ਮਹਿਲਾਵਾਂ ਵੱਲੋਂ ਸਹਾਇਕ ਧੰਦਿਆਂ ਦੇ ਨਾਲ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਗਏ।

NO COMMENTS

LEAVE A REPLY

Please enter your comment!
Please enter your name here

Exit mobile version