ਨਾਸਾ : ਪੁਲਾੜ ਯਾਤਰਾ ’ਤੇ ਗਏ ਭਾਰਤੀ ਮੂਲ ਦੇ ਸ਼ੂਭਾਂਸ਼ੂ ਸ਼ੁਕਲਾ ਪਿਛਲੇ ਦੋ ਹਫ਼ਤਿਆਂ ਤੋਂ ਪੁਲਾੜ ਯਾਤਰਾ ’ਤੇ ਹਨ ਅਤੇ ਹੁਣ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਚ ਦੋ ਹਫ਼ਤਿਆਂ ਤੋਂ ਵੱਧ ਸਮਾਂ ਬਿਤਾਉਣ ਤੋਂ ਬਾਅਦ ਸ਼ੁਭਾਂਸ਼ੂ ਸ਼ੁਕਲਾ ਅਤੇ ਉਨ੍ਹਾਂ ਦੇ ਸਾਥੀ ਐਕਸੀਓਮ-4 ਮਿਸ਼ਨ ਚਾਲਕ ਦਲ ਦੇ ਮੈਂਬਰ 14 ਜੁਲਾਈ ਨੂੰ ਧਰਤੀ ‘ਤੇ ਵਾਪਸੀ ਕਰ ਸਕਦੇ ਹਨ। ਇਹ ਜਾਣਕਾਰੀ ਨਾਸਾ ਨੇ ਬੀਤੇ ਦਿਨ ਸਾਂਝੀ ਕੀਤੀ ਗਈ ਹੈ । ਜਾਣਕਾਰੀ ਅਨੁਸਾਰ ਨਾਸਾ ਵੱਲੋਂ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ 14 ਜੁਲਾਈ ਨੂੰ ਚਾਲਕ ਦਲ ਦੀ ਵਾਪਸੀ ਹੋ ਸਕਦੀ ਹੈ।
ਹਾਲਾਂਕਿ ਮੌਸਮ ਅਤੇ ਤਕਨੀਕੀ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਵੀ ਤਰੀਕ ਦੀ ਫਾਈਨਲ ਪੁਸ਼ਟੀ ਨਹੀਂ ਕੀਤੀ ਗਈ ਗਈ।ਪੁਲਾੜ ਤੋਂ ਵਾਪਸ ਆਉਣ ਲਈ, ਚਾਲਕ ਦਲ ਦੁਬਾਰਾ ਡਰੈਗਨ ਕੈਪਸੂਲ ‘ਤੇ ਸਵਾਰ ਹੋਵੇਗਾ, ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਵੇਗਾ। ਇਸ ਮਿਸ਼ਨ ਨੂੰ ਭਾਰਤੀ ਪੁਲਾੜ ਖੋਜ ਅਤੇ ਗਲੋਬਲ ਪੁਲਾੜ ਵਿਗਿਆਨ ਵੱਲ ਇੱਕ ਹੋਰ ਇਤਿਹਾਸਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਦੱਸ ਦਈਏ ਕਿ ਮਿਸ਼ਨ ਦੌਰਾਨ, ਚਾਲਕ ਦਲ ਨੇ 60 ਤੋਂ ਵੱਧ ਵਿਗਿਆਨਕ ਪ੍ਰਯੋਗ ਕੀਤੇ ਹਨ, ਜਿਸ ਵਿੱਚ ਬਾਇਓਮੈਡੀਕਲ ਵਿਿਗਆਨ, ਨਿਊਰੋਸਾਇੰਸ, ਖੇਤੀਬਾੜੀ, ਪੁਲਾੜ ਤਕਨਾਲੋਜੀ ਅਤੇ ਉੱਨਤ ਸਮੱਗਰੀ ਵਿਗਿਆਨ ਵਰਗੇ ਵਿਭਿੰਨ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸ਼ੁਭਾਂਸ਼ੂ ਸ਼ੁਕਲਾ ਆਪਣੇ ਸਾਥੀਆਂ ਸਣੇ 25 ਜੂਨ ਨੂੰ ਪੁਲਾੜ ਯਾਤਰਾ ’ਤੇ ਗਏ ਸਨ।
