HomePunjabWeather: ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ

Weather: ਜਾਣੋ ਆਉਣ ਵਾਲੇ ਦਿਨਾਂ ‘ਚ ਕਿਵੇਂ ਦਾ ਰਹੇਗਾ ਮੌਸਮ

ਚੰਡੀਗੜ੍ਹ: ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਸਾਹਮਣੇ ਆ ਰਹੀਆਂ ਹਨ। ਮੌਸਮ ਵਿਭਾਗ (Meteorological Department) ਅਨੁਸਾਰ 30 ਅਗਸਤ ਤੱਕ ਮੌਸਮ ਖੁਸ਼ਕ ਰਹੇਗਾ, ਜਦਕਿ ਇਸ ਤੋਂ ਪਹਿਲਾਂ 29 ਅਗਸਤ ਤੱਕ ਸੂਬੇ ਵਿੱਚ ਬੱਦਲਵਾਈ ਰਹੇਗੀ ਅਤੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਵਿਭਾਗ ਅਨੁਸਾਰ ਸੂਬੇ ਵਿੱਚ ਮਾਨਸੂਨ ਵਾਪਸ ਆਉਣ ਦੀ ਤਰੀਕ 15 ਸਤੰਬਰ ਤੱਕ ਦਿੱਤੀ ਗਈ ਹੈ। ਕਿਉਂਕਿ ਲਗਾਤਾਰ ਖੁਸ਼ਕ ਦਿਨਾਂ ਤੋਂ ਬਾਅਦ ਵਿਭਾਗ ਨੇ ਮੌਨਸੂਨ ਨੂੰ ਅਲਵਿਦਾ ਕਹਿ ਦਿੱਤਾ ਹੈ ਪਰ ਫਿਲਹਾਲ ਸਤੰਬਰ ਦੇ ਮਹੀਨੇ ਮੌਨਸੂਨ ਸਰਗਰਮ ਰਹਿਣ ਦੀ ਉਮੀਦ ਹੈ। ਹਿਮਾਚਲ ਪ੍ਰਦੇਸ਼ ਵਿੱਚ ਵੀ ਸਤੰਬਰ ਮਹੀਨੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਦੱਸ ਦਈਏ ਕਿ ਇਸ ਵਾਰ ਮਾਲਵੇ ‘ਚ ਮਾਨਸੂਨ ਸਭ ਤੋਂ ਕਮਜ਼ੋਰ ਰਿਹਾ, ਜਿਸ ਕਾਰਨ ਮਾਲਵੇ ਦੇ ਜ਼ਿਲ੍ਹਿਆਂ ‘ਚ 30 ਤੋਂ 66 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments