Home ਮਨੋਰੰਜਨ ਗਲੈਮਰ ਤੇ ਸ਼ੋਹਰਤ ਦੀ ਦੁਨੀਆ ’ਚ ਸੋਗ ਦੀ ਲਹਿਰ, ਪ੍ਰਸਿੱਧ ਮਾਡਲ ਸੈਨ...

ਗਲੈਮਰ ਤੇ ਸ਼ੋਹਰਤ ਦੀ ਦੁਨੀਆ ’ਚ ਸੋਗ ਦੀ ਲਹਿਰ, ਪ੍ਰਸਿੱਧ ਮਾਡਲ ਸੈਨ ਰੇਚਲ ਨੇ ਕੀਤੀ ਖੁਦਕੁਸ਼ੀ

0

ਪੁਡੂਚੇਰੀ : ਗਲੈਮਰ ਅਤੇ ਸ਼ੋਹਰਤ ਦੀ ਦੁਨੀਆ ਤੋਂ ਇੱਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। 2022 ਵਿੱਚ ਮਿਸ ਪੁਡੂਚੇਰੀ ਦਾ ਖਿਤਾਬ ਜਿੱਤ ਕੇ ਦੇਸ਼ ਭਰ ਵਿੱਚ ਆਪਣਾ ਨਾਮ ਬਣਾਉਣ ਵਾਲੀ ਪ੍ਰਸਿੱਧ ਮਾਡਲ ਸੈਨ ਰੇਚਲ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਹੈ। ਉਸਦੀ ਅਚਾਨਕ ਮੌਤ ਨੇ ਪ੍ਰਸ਼ੰਸਕਾਂ ਅਤੇ ਫੈਸ਼ਨ ਇੰਡਸਟਰੀ ਨੂੰ ਡੂੰਘੇ ਸੋਗ ਵਿੱਚ ਡੁਬੋ ਦਿੱਤਾ ਹੈ।

ਸੈਨ ਸਿਰਫ 26 ਸਾਲਾਂ ਦੀ ਸੀ ਅਤੇ ਸੋਸ਼ਲ ਮੀਡੀਆ ‘ਤੇ ਇੱਕ ਬਹੁਤ ਹੀ ਸਰਗਰਮ ਅਤੇ ਪ੍ਰਸਿੱਧ ਚਿਹਰਾ ਵੀ ਸੀ। ਜਦੋਂ ਤੋਂ ਉਨ੍ਹਾਂ ਦੇ ਆਤਮਘਾਤੀ ਕਦਮ ਦੀ ਖ਼ਬਰ ਸਾਹਮਣੇ ਆਈ ਹੈ, ਇੰਟਰਨੈੱਟ ‘ਤੇ ਸ਼ੋਕ ਸੰਦੇਸ਼ਾਂ ਦਾ ਹੜ੍ਹ ਆ ਗਿਆ ਹੈ। ਪ੍ਰਸ਼ੰਸਕ ਹੈਰਾਨ ਹਨ ਕਿ ਹਮੇਸ਼ਾ ਆਤਮਵਿਸ਼ਵਾਸ ਅਤੇ ਮੁਸਕਰਾਹਟ ਨਾਲ ਭਰੇ ਚਿਹਰੇ ਨੇ ਇੰਨਾ ਸਖ਼ਤ ਕਦਮ ਕਿਉਂ ਚੁੱਕਿਆ? ਫਿਲਹਾਲ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਸੈਨ ਦੇ ਸੁਸਾਈਡ ਨੋਟ ਵਿੱਚ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ।

ਸੈਨ ਰੇਚਲ ਸੰਬੰਧੀ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਪੋਸਟ ਨੂੰ ਸਾਂਝਾ ਕਰਦੇ ਹੋਏ, ਇਸਦੇ ਕੈਪਸ਼ਨ ਵਿੱਚ ਲਿਖਿਆ ਗਿਆ ਸੀ ਕਿ 26 ਸਾਲਾ ਸੈਨ ਰੇਚਲ, ਜੋ ਕਿ ਇੱਕ ਬਹੁਤ ਹੀ ਮਸ਼ਹੂਰ ਮਾਡਲ ਅਤੇ ਸੋਸ਼ਲ ਮੀਡੀਆ ਸ਼ਖਸੀਅਤ ਸੀ, ਉਨ੍ਹਾਂ ਨੇ ਬੀਤੇ ਦਿਨ ਪੁਡੂਚੇਰੀ ਵਿੱਚ ਖੁਦਕੁਸ਼ੀ ਕਰ ਲਈ।

ਕੀ ਸੈਨ ਨੇ ਖੁਦਕੁਸ਼ੀ ਤੋਂ ਪਹਿਲਾਂ ਗੋਲੀਆਂ ਖਾਧੀਆਂ ਸਨ?

ਇੱਕ ਭਰੋਸੇਯੋਗ ਸੂਤਰ ਦੇ ਅਨੁਸਾਰ, ਸੈਨ ਰੇਚਲ ਨੇ ਇਹ ਭਿਆਨਕ ਕਦਮ ਉਦੋਂ ਚੁੱਕਿਆ ਜਦੋਂ ਉਹ ਆਪਣੇ ਪਿਤਾ ਦੇ ਘਰ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ਕਥਿਤ ਤੌਰ ‘ਤੇ ਕਈ ਗੋਲੀਆਂ ਨਿਗਲ ਲਈਆਂ। ਜਿਸ ਨਾਲ ਉਨ੍ਹਾਂ ਦੀ ਸਿਹਤ ਅਚਾਨਕ ਵਿਗੜਨ ਲੱਗੀ, ਜਿਸ ਤੋਂ ਬਾਅਦ ਪਰਿਵਾਰ ਨੇ ਉਸਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ।

ਇਲਾਜ ਦੌਰਾਨ ਮੌਤ ਹੋ ਗਈ

ਸਰਕਾਰੀ ਹਸਪਤਾਲ ਵਿੱਚ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ, ਉਸਨੂੰ JIPMER (ਜਵਾਹਰਲਾਲ ਇੰਸਟੀਚਿਊਟ ਆਫ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ) ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

NO COMMENTS

LEAVE A REPLY

Please enter your comment!
Please enter your name here

Exit mobile version