Home ਸੰਸਾਰ ਮਿਊਜ਼ਿਕ ਇੰਡਸਟਰੀ ’ਚ ਸੋਗ ਦੀ ਲਹਿਰ, ਮਸ਼ਹੂਰ ਲੀਡ ਸਿੰਗਰ ਬ੍ਰੈਡ ਆਰਨੋਲਡ ਦਾ...

ਮਿਊਜ਼ਿਕ ਇੰਡਸਟਰੀ ’ਚ ਸੋਗ ਦੀ ਲਹਿਰ, ਮਸ਼ਹੂਰ ਲੀਡ ਸਿੰਗਰ ਬ੍ਰੈਡ ਆਰਨੋਲਡ ਦਾ ਹੋਇਆ ਦੇਹਾਂਤ

0

ਅਮਰੀਕਾ : ਰਾਕ ਮਿਊਜ਼ਿਕ ਦੀ ਦੁਨੀਆ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਆਈ ਹੈ। ਮਸ਼ਹੂਰ ਰਾਕ ਬੈਂਡ 3 ਡੋਰਸ ਡਾਊਨ ਦੇ ਲੀਡ ਸਿੰਗਰ Brad Arnold ਦਾ ਬੀਤੇ ਦਿਨ ਦੇਹਾਂਤ ਹੋ ਗਿਆ ਹੈ। ਉਹ ਸਿਰਫ਼ 47 ਸਾਲ ਦੇ ਸਨ। ਬ੍ਰੈਡ ਪਿਛਲੇ ਚਾਰ ਮਹੀਨਿਆਂ ਤੋਂ ਸਟੇਜ ਫੋਰ ਕੈਂਸਰ ਨਾਲ ਜੂਝ ਰਹੇ ਸਨ। ਬੈਂਡ ਨੇ ਸੋਸ਼ਲ ਮੀਡੀਆ ‘ਤੇ ਅਧਿਕਾਰਤ ਬਿਆਨ ਜਾਰੀ ਕਰਕੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੇ ਸ਼ਾਂਤੀ ਨਾਲ ਦੁਨੀਆਂ ਨੂੰ ਅਲਵਿਦਾ ਕਿਹਾ।

ਇਸ ਦੁਖਦਾਈ ਘਟਨਾ ਤੋਂ ਬਾਅਦ, ਬੈਂਡ ਨੇ ਆਉਣ ਵਾਲੇ ਸਾਰੇ ਪ੍ਰਦਰਸ਼ਨ ਅਤੇ ਟੂਰ ਰੱਦ ਕਰ ਦਿੱਤੇ ਹਨ। ਫੈਨ ਅਤੇ ਮਿਊਜ਼ਿਕ ਜਗਤ ਨਾਲ ਜੁੜੇ ਵਿਅਕਤੀ ਲਗਾਤਾਰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿ ਰਹੇ ਹਨ।

ਕੌਣ ਸਨ ਬ੍ਰੈਡ ਆਰਨੋਲਡ?

ਬ੍ਰੈਡ ਆਰਨੋਲਡ ਮਸ਼ਹੂਰ ਅਮਰੀਕੀ ਰੌਕ ਬੈਂਡ 3 ਡੋਰਸ ਡਾਊਨ ਦੇ ਫਾਉਡਿੰਗ ਮੈਂਬਰ ਸਨ। ਉਨ੍ਹਾਂ ਨੇ ਬੈਂਡ ਦੇ ਲੀਡ ਸਿੰਗਰ ਹੋਣ ਦੇ ਨਾਲ-ਨਾਲ ਸ਼ੁਰੂਆਤੀ ਦੌਰ ਵਿੱਚ ਡਰੱਮਰ ਵੀ ਰਹੇ। ਸਾਲ 1996 ਵਿੱਚ ਬਣੇ ਇਸ ਬੈਂਡ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਦੁਨੀਆ ਭਰ ਵਿੱਚ ਪਛਾਣ ਬਣਾ ਲਈ ਸੀ। ਬ੍ਰੈਡ ਦੀ ਆਵਾਜ਼ ਅਤੇ ਉਨ੍ਹਾਂ ਦੇ ਲਿਖੇ ਗਾਣੇ ਬੈਂਡ ਦੀ ਸਭ ਤੋਂ ਵੱਡੀ ਪਛਾਣ ਬਣੇ। ਉਨ੍ਹਾਂ ਨੇ ਬਹੁਤ ਘੱਟ ਉਮਰ ਵਿੱਚ ਸੰਗੀਤ ਦੀ ਦੁਨੀਆ ਵਿੱਚ ਕਦਮ ਰੱਖਿਆ ਅਤੇ ਆਪਣੀ ਮਿਹਨਤ ਨਾਲ ਖੁਦ ਨੂੰ ਇੱਕ ਵੱਡੇ ਕਲਾਕਾਰ ਦੇ ਰੂਪ ਵਿੱਚ ਸਥਾਪਿਤ ਕੀਤਾ।

ਕ੍ਰਿਪਟੋਨਾਈਟ ਨੂੰ ਮਿਲੀ ਸੀ ਦੁਨਿਆ ਭਰ ਵਿੱਚ ਪਹਿਚਾਣ

3 ਡੋਰਸ ਡਾਊਨ ਦੀ ਅਸਲ ਪਛਾਣ ਸਾਲ 2000 ਦੇ ਆਏ ਗਾਣੇ “ਕ੍ਰਿਪਟੋਨਾਈਟ” ਨਾਲ ਮਿਲੀ। ਇਸ ਗਾਣੇ ਨੇ ਦੁਨੀਆ ਭਰ ਦੇ  ਮਿਊਜ਼ਿਕ ਚਾਰਟ ‘ਤੇ ਜਗ੍ਹਾਂ ਬਣਾਈ। ਇਸ ਦੇ ਬਾਅਦ “ਹੇਅਰ ਵਿਦਾਊਟ ਯੂ” ਅਤੇ “ਵ੍ਹੇਨ ਆਈ’ਮ ਗੋਨ” ਵਰਗੇ ਗੀਤਾਂ ਨੇ ਬੈਂਡ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ। “ਕ੍ਰਿਪਟੋਨਾਈਟ” ਅਤੇ “ਵ੍ਹੇਨ ਆਈ’ਮ ਗੋਨ” ਨੇ ਵੀ ਗ੍ਰੈਮੀ ਅਵਾਰਡ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ, ਜੋ ਕਿ ਕਿਸੇ ਵੀ ਰੌਕ ਬੈਂਡ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਖਾਸ ਤੌਰ ‘ਤੇ, ਬ੍ਰੈਡ ਆਰਨੋਲਡ ਨੇ “ਕ੍ਰਿਪਟੋਨਾਈਟ” ਉਦੋਂ ਲਿਖੀ ਸੀ ਜਦੋਂ ਉਹ ਸਿਰਫ਼ 15 ਸਾਲ ਦਾ ਸੀ।

ਬ੍ਰੈਡ ਆਰਨੋਲਡ ਨੇ 5 ਮਈ, 2025 ਨੂੰ ਇੱਕ ਵੀਡੀਓ ਸੰਦੇਸ਼ ਦੇ ਜਰੀਏ ਆਪਣੀ ਬਿਮਾਰੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਸਟੇਜ ਫੋਰ ਕਲੀਅਰ ਸੈੱਲ ਰੀਨਲ ਸੈੱਲ ਕਾਰਸਿਨੋਮਾ ਸੀ, ਜੋ ਕਿਡਨੀ ਦੇ ਕੈਂਸਰ ਦਾ ਇੱਕ ਗੰਭੀਰ ਰੂਪ ਹੈ ਜੋ ਉਨ੍ਹਾਂ ਦੇ ਫੇਫੜਿਆਂ ਤੱਕ ਫੈਲ ਚੁੱਕਾ ਸੀ। ਵੀਡੀਓ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਇਹ ਮੇਰਾ ਸਮਾਂ ਨਹੀਂ ਹੈ। ਉਨ੍ਹਾਂ ਨੇ ਆਪਣੇ ਪੁਰਾਣੇ ਗਾਣੇ ਦਾ ਜ਼ਿਕਰ ਕਰਦੇ ਹੋਏ ਫੈਂਸ ਤੋਂ ਹਿੰਮਤ ਅਤੇ ਦੁਆਵਾਂ ਮੰਗੀਆਂ ਸਨ। ਉਨ੍ਹਾਂ ਦੇ ਇਸ ਸੰਦੇਸ਼ ਨੇ ਫੈਂਸ ਨੂੰ ਭਾਵੁਕ ਕਰ ਦਿੱਤਾ ਸੀ ਅਤੇ ਦੁਨੀਆ ਭਰ ਤੋਂ ਉਨ੍ਹਾਂ ਨੂੰ ਸਮਰਥਨ ਮਿਲਿਆ ਸੀ।

NO COMMENTS

LEAVE A REPLY

Please enter your comment!
Please enter your name here

Exit mobile version