Home ਮਨੋਰੰਜਨ ਮਿਊਜ਼ਿਕ ਇੰਡਸਟਰੀ ’ਚ ਸੋਗ ਦੀ ਲਹਿਰ, ਡੀ ‘ਐਂਜਲੋ ਦਾ 51 ਸਾਲ ਦੀ...

ਮਿਊਜ਼ਿਕ ਇੰਡਸਟਰੀ ’ਚ ਸੋਗ ਦੀ ਲਹਿਰ, ਡੀ ‘ਐਂਜਲੋ ਦਾ 51 ਸਾਲ ਦੀ ਉਮਰ ’ਚ ਹੋਇਆ ਦੇਹਾਂਤ

0

ਮੁੰਬਈ : ਮਿਊਜ਼ਿਕ ਇੰਡਸਟਰੀ ਤੋਂ ਹਾਲ ਹੀ ਵਿੱਚ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਆਰ ਐਂਡ ਬੀ ਕਲਾਕਾਰ ਅਤੇ ਸੋਲ ਗਾਇਕ ਡੀ’ਐਂਜੇਲੋ ਹੁਣ ਨਹੀਂ ਰਹੇ। ਉਨ੍ਹਾਂ ਦਾ ਬੀਤੇ ਦਿਨ 51 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਇਸ ਦੁਨੀਆਂ ਤੋਂ ਚਲੇ ਗਏ। ਡੀ ‘ਐਂਜੇਲੋ ਦੇ ਦੇਹਾਂਤ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਅਜ਼ੀਜ਼ਾਂ ਵਿੱਚ ਸਦਮੇ ਦੀ ਲਹਿਰ ਫੈਲਾ ਦਿੱਤੀ ਹੈ।

ਗ੍ਰੈਮੀ ਪੁਰਸਕਾਰ ਜੇਤੂ ਗਾਇਕ ਡੀ’ਐਂਜੇਲੋ ਦੇ ਪਰਿਵਾਰ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇੱਕ ਚਮਕਦਾ ਸਿਤਾਰਾ ਗੁਆ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਹਨੇਰਾ ਛਾ ਗਿਆ ਹੈ। ਨਾਲ ਹੀ ਆਖਿਆ ਗਿਆ ਕਿ ਉਹ ਉਨ੍ਹਾਂ ਵੱਲੋਂ ਛੱਡੀ ਗਈ ਅਸਾਧਾਰਨ ਰੂਪ ਵਿੱਚ ਦਿਲ ਨੂੰ ਛੂਹਣ ਵਾਲੇ ਸੰਗੀਤ ਦੀ ਵਿਰਾਸਤ ਲਈ ਹਮੇਸ਼ਾ ਉਨ੍ਹਾਂ ਦੇ ਧੰਨਵਾਦੀ ਰਹਿਣਗੇ।

ਕੌਣ ਸਨ ਡੀ ‘ਐਂਜੇਲੋ?

ਡੀ ‘ਐਂਜਲੋ ਦਾ ਜਨਮ 11 ਫਰਵਰੀ 1974 ਨੂੰ ਰਿਚਮੰਡ, ਵਰਜੀਨੀਆ ਵਿੱਚ ਮਾਈਕਲ ਯੂਜੀਨ ਆਰਚਰ ਦੇ ਤੌਰ ‘ਤੇ ਹੋਇਆ ਸੀ। ਬਚਪਨ ਤੋਂ ਹੀ ਉਨ੍ਹਾਂ ਦੇ ਅੰਦਰ ਸੰਗੀਤ ਪ੍ਰਤੀ ਇੱਕ ਵੱਖਰਾ ਹੀ ਜਨੂੰਨ ਸੀ ਅਤੇ ਉਨ੍ਹਾਂ ਨੇ ਤਿੰਨ ਸਾਲ ਦੀ ਉਮਰ ਤੋਂ ਹੀ ਪਿਆਨੋ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਹੌਲੀ-ਹੌਲੀ ਸਿੰਗਰ ਨੂੰ ਉਨ੍ਹਾਂ ਦੀ ਮਿੱਠੀ ਆਵਾਜ਼ ਲਈ ਪਛਾਣਿਆ ਜਾਣ ਲੱਗਾ ਅਤੇ ਉਹਨਾਂ ਨੂੰ ਨਿਓ-ਸੋਲ ਕਿਹਾ ਜਾਣ ਲੱਗਾ। ਲੇਡੀ ਅਤੇ ਬਰਾਊਨ ਸ਼ੂਗਰ ਵਰਗੇ ਉਹਨਾਂ ਦੇ ਹਿੱਟ ਗੀਤਾਂ ਨੂੰ ਫੈਂਸ ਨੇ ਖੂਬ ਪਿਆਰ ਦਿੱਤਾ, ਪਰ ਅਫ਼ਸੋਸ ਹੁਣ ਐਂਜਲੋ ਇਸ ਦੁਨੀਆ ਵਿੱਚ ਨਹੀਂ ਰਹੇ ਅਤੇ ਉਹਨਾਂ ਦੇ ਦੇਹਾਂਤ ਨਾਲ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version