Home ਮਨੋਰੰਜਨ ਫਿਲਮ ਇੰਡਸਟਰੀ ’ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਸੁਨੀਲ ਥਾਪਾ ਦਾ ਹੋਇਆ...

ਫਿਲਮ ਇੰਡਸਟਰੀ ’ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਸੁਨੀਲ ਥਾਪਾ ਦਾ ਹੋਇਆ ਦੇਹਾਂਤ

0

ਮੁੰਬਈ : ਨੇਪਾਲੀ ਦਰਸ਼ਕਾਂ ਵਿੱਚ ਰਾਤੇ ਕਾਇਲਾ ਨਾਂ ਨਾਲ ਮਸ਼ਹੂਰ ਐਕਟਰ ਸੁਨੀਲ ਥਾਪਾ ਦਾ 68 ਸਾਲ ਦੀ ਉਮਰ ਵਿੱਚ ਕਾਰਡਿਅਕ ਅਰੈਸਟ ਨਾਲ ਦੇਹਾਂਤ ਹੋ ਗਿਆ। ਉਹ ਬਾਲੀਵੁੱਡ ਦਾ ਵੀ ਮਸ਼ਹੂਰ ਚਿਹਰਾ ਰਹਿ ਚੁੱਕੇ ਹਨ ਅਤੇ ਭੋਜਪੁਰੀ ਫਿਲਮਾਂ ਵਿੱਚ ਖੂਬ ਕੰਮ ਕੀਤਾ। ਸੁਨੀਲ, ਪ੍ਰਿਯੰਕਾ ਚੋਪੜਾ ਦੇ ਨਾਲ ‘ਮੈਰੀ ਕਾਮ’ ਵਿੱਚ ਨਜ਼ਰ ਆਏ ਸਨ। ਪਰਿਵਾਰ ਦੇ ਮੈਂਬਰਾਂ ਦੇ ਕਾਠਮੰਡੂ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ।

ਹੁਣ ਨਹੀਂ ਰਹੇ ਸੁਨੀਲ ਥਾਪਾ

ਸੁਨੀਲ ਥਾਪਾ ਦੇ ਦੇਹਾਂਤ ਦੀ ਖ਼ਬਰ ਨਾਲ ਪ੍ਰਸ਼ੰਸਕਾਂ ਦੇ ਵਿਚਕਾਰ ਮਾਤਮ ਛਾ ਗਿਆ ਹੈ। ਉਨ੍ਹਾਂ ਨੇ ਬਾਲੀਵੁੱਡ ਵਿੱਚ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਦੇਵ ਆਨੰਦ ਨੇ ਉਨ੍ਹਾਂ ਨੂੰ ਹਿੰਦੀ ਸਿਨੇਮਾ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਸੀ। ਸੁਨੀਲ ਥਾਪਾ ਨੇ 1981 ਵਿੱਚ ਫਿਲਮ “ਏਕ ਦੂਜੇ ਕੇ ਲੀਏ” ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਵਿੱਚ ਕਮਲ ਹਾਸਨ ਅਤੇ ਰਤੀ ਅਗਨੀਹੋਤਰੀ ਨੇ ਲੀਡ ਰੋਲ ਵਿੱਚ ਸਨ।

ਪਹਿਲੀ ਫਿਲਮ ਵਿੱਚ, ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਡੂੰਘੀ ਛਾਪ ਛੱਡੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਲਗਾਤਾਰ ਕਈ ਪੇਸ਼ਕਸ਼ਾਂ ਆਉਣੀਆਂ ਸ਼ੁਰੂ ਹੋ ਗਈਆਂ। 1982 ਵਿੱਚ, ਉਨ੍ਹਾਂ ਨੇ ‘ਮਸ਼ਾਲ’ ਫਿਲਮ ਨਾਲ ਨੇਪਾਲੀ ਸਿਨੇਮਾ ਵਿੱਚ ਪੈਰ ਰੱਖਿਆ, ਪਰ ਇਸ ਵਿੱਚ ਉਹ ਜ਼ਿਆਦਾ ਕੁਝ ਕਮਾਲ ਨਹੀਂ ਦਿਖਾ ਸਕੇ। 7 ਸਾਲ ਬਾਅਦ, ਉਨ੍ਹਾਂ ਨੇ ‘ਚਿਨੋ’ ਨਾਲ ਨੇਪਾਲੀ ਇੰਡਸਟਰੀ ਵਿੱਚ ਧੂਮ ਮਚਾ ਦਿੱਤੀ। ਫਿਲਮ ਵਿੱਚ ਉਨ੍ਹਾਂ ਨੇ ਰਾਤੇ ਕੈਲਾ ਨਾਮ ਦੇ ਵਿਲੇਨ ਦਾ ਰੋਲ ਅਦਾ ਕੀਤਾ ਸੀ।

NO COMMENTS

LEAVE A REPLY

Please enter your comment!
Please enter your name here

Exit mobile version