Home ਰਾਜਸਥਾਨ ਰਾਜਸਥਾਨ ’ਚ ਭਾਰੀਂ ਮੀਂਹ ਕਾਰਨ ਪਾਰਵਤੀ ਨਦੀ ’ਚ ਛੱਡਿਆ ਗਿਆ ਪਾਣੀ

ਰਾਜਸਥਾਨ ’ਚ ਭਾਰੀਂ ਮੀਂਹ ਕਾਰਨ ਪਾਰਵਤੀ ਨਦੀ ’ਚ ਛੱਡਿਆ ਗਿਆ ਪਾਣੀ

0

ਰਾਜਸਥਾਨ : ਮਾਨਸੂਨ ਭਲੇ ਹੀ ਵਿਦਾ ਹੋ ਗਿਆ ਹੋਵੇ, ਪਰ ਰਾਜਸਥਾਨ ਵਿੱਚ ਪਾਣੀ ਦਾ ਵਹਾਅ ਅਜੇ ਵੀ ਜਾਰੀ ਹੈ। ਧੌਲਪੁਰ ਵਿੱਚ ਪਾਰਵਤੀ ਡੈਮ ਦੇ ਕੈਚਮੈਂਟ ਖੇਤਰ ਵਿੱਚ ਭਾਰੀ ਮੀਂਹ ਕਾਰਨ ਨਦੀ ਓਵਰਫਲੋ ਹੋ ਗਈ ਹੈ। ਡੈਮ ਦੇ ਦੋ ਗੇਟ 2 ਫੁੱਟ ਖੋਲ੍ਹ ਦਿੱਤੇ ਗਏ ਹਨ, ਜਿਸ ਨਾਲ ਪਾਰਵਤੀ ਨਦੀ ਵਿੱਚ 2,107 ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਵਹਾਅ ਕਾਰਨ ਪਾਰਵਤੀ ਨਦੀ ਵਿੱਚੋਂ ਲੰਘਣ ਵਾਲੀਆਂ ਕਈ ਸੜਕਾਂ ਦਾ ਸੰਪਰਕ ਕੱਟ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਵਸਨੀਕਾਂ ਨੂੰ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਹੈ।

ਕਈ ਸੜਕਾਂ ‘ਤੇ ਚਲ ਰਹੀ 2-3 ਫੁੱਟ ਪਾਣੀ ਦੀ ਚਾਦਰ

30 ਸਤੰਬਰ ਨੂੰ, ਧੌਲਪੁਰ ਅਤੇ ਕਰੌਲੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ ਸੀ। ਕਰੌਲੀ ਅਤੇ ਡਾਂਗ ਖੇਤਰਾਂ ਤੋਂ ਮੀਂਹ ਦਾ ਪਾਣੀ ਪਾਰਵਤੀ ਡੈਮ ਦੇ ਕੈਚਮੈਂਟ ਖੇਤਰ ਵਿੱਚ ਪਹੁੰਚ ਗਿਆ। ਗੇਜ ਮੇਨਟੇਨ ਕਰਨ ਲਈ ਅੱਜ ਜਲ ਸਰੋਤ ਵਿਭਾਗ ਨੇ ਬੰਨ੍ਹ ਦੇ ਦੋ ਗੇਟ ਖੋਲ੍ਹ ਕੇ ਪਾਣੀ ਪਾਰਵਤੀ ਨਦੀ ਵਿੱਚ ਰਿਲੀਜ਼ ਕਰ ਦਿੱਤਾ ਸੀ। 14 ਘੰਟੇ ਬਾਅਦ ਜ਼ਿਲ੍ਹੇ ਦੇ ਕਈ ਮਾਰਗਾਂ ਉੱਤੇ ਪਾਣੀ ਪਹੁੰਚ ਗਿਆ। ਸੜਕ ਮਾਰਗਾਂ ਉੱਤੇ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਦੀ ਚਾਦਰ ਚੱਲਣਾ ਸ਼ੁਰੂ ਹੋ ਗਈ ਹੈ।

ਸਵੇਰ ਤੋਂ ਕੈਚਮੈਂਟ ਵਿੱਚ ਜਾਰੀ ਹੈ ਪਾਣੀ ਦਾ ਭਾਰੀ ਵਹਾਅ

ਜਲ ਸਰੋਤ ਵਿਭਾਗ ਦੇ ਸਹਾਇਕ ਇੰਜੀਨੀਅਰ ਪਪੇਂਦਰ ਮੀਣਾ ਨੇ ਦੱਸਿਆ ਕਿ ਡੈਮ ਦੀ ਭਰਨ ਦੀ ਸਮਰੱਥਾ 223.41 ਮੀਟਰ ਹੈ। ਬਾਰਿਸ਼ ਰੁਕਣ ਤੋਂ ਬਾਅਦ ਗੇਜ ਸਥਿਰ ਬਣਿਆ ਹੋਇਆ ਸੀ, ਪਰ ਬੀਤੀ ਸਵੇਰੇ ਡੈਮ ਦੇ ਕੈਚਮੈਂਟ ਖੇਤਰ ਵਿੱਚ ਪਾਣੀ ਦਾ ਭਾਰੀ ਵਹਾਅ ਸ਼ੁਰੂ ਹੋ ਗਿਆ। ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੋਂ ਬਾਅਦ, ਗੇਜ ਪੱਧਰ ਤੋਂ ਵੱਧ ਜਾਣ ‘ਤੇ ਪਾਣੀ ਛੱਡਣ ਲਈ ਦੋ ਗੇਟ ਦੋ ਫੁੱਟ ਖੋਲ੍ਹ ਕੇ ਪਾਣੀ ਰਿਲੀਜ਼ ਕਰ ਦਿੱਤਾ।  ਉਨ੍ਹਾਂ ਦੱਸਿਆ ਕਿ 6 ਸੈਂਟੀਮੀਟਰ ਬੰਨ੍ਹ ਦਾ ਪੱਧਰ ਘੱਟ ਹੋਣ ਕਾਰਨ ਰਾਤ ਨੂੰ ਦੋਵੇਂ ਗੇਟ ਬੰਦ ਕਰ ਦਿੱਤੇ ਹਨ। ਹਰ ਘੰਟੇ ਗੇਜ ਦਾ ਅਪਡੇਟ ਲਿਆ ਜਾ ਰਿਹਾ ਹੈ। ਫਿਲਹਾਲ ਗੇਜ ਪੂਰੀ ਤਰ੍ਹਾਂ ਨਾਲ ਮੇਂਟੇਨ ਹੋ ਚੁੱਕਾ ਹੈ।

ਸਰਪੰਚਾਂ ਅਤੇ ਪਟਵਾਰੀਆਂ ਨੂੰ ਨਿਗਰਾਨੀ ਕਰਨ ਦੇ ਨਿਰਦੇਸ਼

ਵਿਭਾਗ ਦਾ ਕਹਿਣਾ ਹੈ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਹੋਰ ਮੀਂਹ ਪੈਂਦਾ ਹੈ ਤਾਂ ਯਕੀਨਨ ਪਾਣੀ ਰਿਲੀਜ਼ ਕੀਤਾ ਜਾ ਸਕਦਾ ਹੈ। ਉੱਧਰ, ਪਾਰਵਤੀ ਨਦੀ ਦੇ ਵਧਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ। ਨਦੀ ਦੇ ਤਟਵਰਤੀ ਇਲਾਕਿਆਂ ਵਿੱਚ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਸਬੰਧਤ ਸਰਪੰਚ, ਹਲਕਾ ਪਟਵਾਰੀ ਅਤੇ ਗਿਰਦਾਵਰਾਂ ਨੂੰ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।

NO COMMENTS

LEAVE A REPLY

Please enter your comment!
Please enter your name here

Exit mobile version