Homeਦੇਸ਼Haryana Newsਪਾਣੀ ਦੀ ਵਰਤੋਂ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤੀ...

ਪਾਣੀ ਦੀ ਵਰਤੋਂ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤੀ ਇਹ ਅਪੀਲ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਾਣੀ ਸਾਡੇ ਲਈ ਅਨਮੋਲ ਹੈ ਅਤੇ ਸਾਨੂੰ ਇਸ ਦੀ ਹਰ ਬੂੰਦ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਦੇ ਪਾਣੀ ਦੀ ਸ਼ੁੱਧਤਾ ਦੇ ਪੱਧਰ ਨੂੰ ਇੰਨਾ ਸੁਧਾਰਨਾ ਹੋਵੇਗਾ ਕਿ ਇਸ ਦੀ ਵਰਤੋਂ ਬਾਗਬਾਨੀ, ਪਖਾਨੇ ਸਮੇਤ ਰੋਜ਼ਾਨਾ ਜੀਵਨ ਵਿੱਚ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਪੀਣ ਅਤੇ ਨਹਾਉਣ ਲਈ ਸਾਫ਼ ਪਾਣੀ ਦੀ ਵਰਤੋਂ ਨੂੰ ਸੀਮਤ ਕਰਨਾ ਹੋਵੇਗਾ। ਮੁੱਖ ਮੰਤਰੀ ਸ਼ਨੀਵਾਰ ਨੂੰ ਫਰੀਦਾਬਾਦ ਜ਼ਿਲ੍ਹੇ ਵਿੱਚ 25 ਕਰੋੜ ਰੁਪਏ ਤੋਂ ਵੱਧ ਦੀਆਂ ਚੱਲ ਰਹੀਆਂ ਵਿਕਾਸ ਯੋਜਨਾਵਾਂ ਦੀ ਸਮੀਖਿਆ ਕਰ ਰਹੇ ਸਨ।

ਮੀਟਿੰਗ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਐਚ.ਐਸ.ਵੀ.ਪੀ. ਸੈਕਟਰਾਂ ਵਿੱਚ ਪਾਣੀ ਦੀਆਂ ਦੋ ਪਾਈਪ ਲਾਈਨਾਂ ਵਿਛਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ ਅਤੇ ਦੂਜੀ ਪਾਈਪਲਾਈਨ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਟ੍ਰੀਟਡ ਪਾਣੀ ਦਿੱਤਾ ਜਾਵੇਗਾ। ਉਨ੍ਹਾਂ ਹਦਾਇਤ ਕੀਤੀ ਕਿ ਫਰੀਦਾਬਾਦ ਵਿੱਚ ਚੱਲ ਰਹੇ ਸਾਰੇ ਬਰਸਾਤੀ ਖੂਹ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਕੰਮ ਸਮੇਂ ਸਿਰ ਪੂਰਾ ਕੀਤਾ ਜਾਵੇ। ਇਨ੍ਹਾਂ ਵਿੱਚ ਐਫ.ਐਮ.ਡੀ.ਏ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਸਕੀਮ ਅਤੇ ਬਸੰਤਪੁਰ ਵਿੱਚ ਮਾਸਟਰ ਸੀਵਰੇਜ ਸਕੀਮ ਸ਼ਾਮਲ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਫਰੀਦਾਬਾਦ ਸਮਾਰਟ ਸਿਟੀ ਦੇ ਅੱਠ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਵੀ ਜਾਇਜ਼ਾ ਲਿਆ ਜੋ ਈਪੀਸੀ (ਇੰਜੀਨੀਅਰਿੰਗ, ਪ੍ਰੋਕਿਉਰਮੈਂਟ ਐਂਡ ਕੰਸਟਰਕਸ਼ਨ) ਦੇ ਆਧਾਰ ‘ਤੇ ਬਣਾਏ ਜਾਣਗੇ।

ਮਨੋਹਰ ਲਾਲ ਨੇ ਬਡਖਲ ਲੇਕ ਫਰੰਟ ਅਤੇ ਸਮਾਰਟ ਸਿਟੀ ਦੇ ਮਰੀਨਾ ਵਿਕਾਸ, ਪੁਲਿਸ ਲਾਈਨ ਤੋਂ ਸ਼ੇਰਸ਼ਾਹ ਸੂਰੀ ਮਾਰਗ ਤੱਕ ਤਿੰਨ ਵਾਧੂ ਸੜਕਾਂ ਦੇ ਨਿਰਮਾਣ, ਆਈਟੀਆਈ ਤੋਂ ਨੀਲਮ ਚੌਕ ਰੋਡ, ਰਾਜਾ ਨਾਹਰ ਸਿੰਘ ਸਟੇਡੀਅਮ, ਪੁਰਾਣੀ ਫਰੀਦਾਬਾਦ ਡਿਸਪੈਂਸਰੀ ਅਤੇ ਨਗਰ ਨਿਗਮ ਦੀ ਇਮਾਰਤ ਦਾ ਵੀ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ MCF, NHAI, PWD, HVPNL ਅਤੇ YMCA ਦੇ ਨਵੇਂ ਬਲਾਕ ਨਿਰਮਾਣ ਕਾਰਜਾਂ ਦੀ ਸਮੀਖਿਆ ਕੀਤੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments