Home ਹੈਲਥ ਰੋਜ਼ਾਨਾ 45 ਮਿੰਟ ਸੈਰ ਕਰਨ ਨਾਲ ਸਰੀਰ ਨੂੰ ਮਿਲਦੇ ਹਨ ਅਨੇਕ ਫਾਇਦੇ

ਰੋਜ਼ਾਨਾ 45 ਮਿੰਟ ਸੈਰ ਕਰਨ ਨਾਲ ਸਰੀਰ ਨੂੰ ਮਿਲਦੇ ਹਨ ਅਨੇਕ ਫਾਇਦੇ

0

Health News : ਮੋਟਾਪਾ ਜਾਂ ਭਾਰ ਦਾ ਵਧਣਾ ਅੱਜਕੱਲ੍ਹ ਇੱਕ ਆਮ ਸਮੱਸਿਆ ਬਣ ਗਈ ਹੈ। ਇਸ ਤੋਂ ਬਹੁਤੇ ਲੋਕ ਪਰੇਸ਼ਾਨ ਹਨ। ਅਜਿਹੇ ਵਿੱਚ ਭਾਰ ਘਟਾਉਣ ਲਈ ਲੋਕ ਪਤਾ ਨਹੀਂ ਕਿਹੜੇ-ਕਿਹੜੇ ਤਰੀਕੇ ਅਪਣਾਉਂਦੇ ਹਨ। ਕੁਝ ਲੋਕ ਘੰਟਿਆਂ ਬੱਧੀ ਜਿਮ ਵਿੱਚ ਪਸੀਨਾ ਵਹਾ ਕੇ ਵਜ਼ਨ ਘਟਾਉਣਾ ਚਾਹੁੰਦੇ ਹਨ, ਤਾਂ ਕੁਝ ਲੋਕ ਵਜ਼ਨ ਘਟਾਉਣ ਲਈ ਡਾਂਸ, ਜ਼ੁੰਬਾ, ਪਿਲਾਟੇ, ਏਰੋਬਿਕਸ ਅਤੇ ਸਾਈਕਲਿੰਗ ਕਰਦੇ ਹਨ। ਪਰ ਭਾਰ ਘਟਾਉਣ ਵਿੱਚ ਜਿੰਨਾ ਅਸਰਦਾਰ ਵਾਕ ਮੰਨਿਆ ਜਾਂਦਾ ਹੈ, ਉਨਾ ਫਾਇਦੇਮੰਦ ਕੁਝ ਵੀ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਅਕਸਰ ਰੀਲਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਸ ਵਿੱਚ 10000 ਕਦਮ ਜਾਂ 45 ਮਿੰਟ ਤੱਕ ਵਾਕ ਕਰਨ ਦਾ ਚੈਲੇਂਜ ਦਿੱਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਰੋਜ਼ਾਨਾ 45 ਮਿੰਟ ਤੱਕ ਵਾਕ ਕਰਨ ਨਾਲ ਸਰੀਰ ਨੂੰ ਕੀ-ਕੀ ਫਾਇਦੇ ਮਿਲਦੇ ਹਨ। ਇੱਥੇ ਅਸੀਂ ਤੁਹਾਨੂੰ ਰੋਜ਼ਾਨਾ 45 ਮਿੰਟ ਤੁਰਨ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।

ਵਜ਼ਨ ਕੰਟਰੋਲ ਅਤੇ ਫੈਟ ਬਰਨ

ਰੋਜ਼ਾਨਾ 45 ਮਿੰਟ ਤੱਕ ਤੇਜ਼ ਵਾਕ ਨਾਲ ਤੁਸੀਂ 150 ਤੋਂ 250 ਕੈਲੋਰੀ ਤੱਕ ਬਰਨ ਕਰ ਸਕਦੇ ਹੋ। ਇਹ ਵਜ਼ਨ ਘਟਾਉਣ ਅਤੇ ਢਿੱਡ ਦੀ ਚਰਬੀ ਘਟਾਉਣ ਵਿੱਚ ਮਦਦ ਕਰਦਾ ਹੈ।

ਦਿਲ ਦੀ ਸਿਹਤ ਲਈ

45 ਮਿੰਟ ਤੱਕ ਸੈਰ ਕਰਨ ਨਾਲ ਦਿਲ ਨੂੰ ਤਾਕਤ ਮਿਲਦੀ ਹੈ, ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਜਿਸ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦਾ ਖ਼ਤਰਾ ਘੱਟ ਹੁੰਦਾ ਹੈ।

ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ

ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਤਾਕਤ ਦੇਣ ਲਈ, ਨਿਯਮਤ ਤੌਰ ‘ਤੇ ਤੁਰਨ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਹੱਡੀਆਂ ਦੀ ਘਣਤਾ ਵੱਧਦੀ ਹੈ, ਜਿਸ ਨਾਲ ਓਸਟੀਓਪੋਰੋਸਿਸ ਦਾ ਖਤਰਾ ਘੱਟ ਹੁੰਦਾ ਹੈ। ਰੋਜ਼ਾਨਾ ਸੈਰ ਕਰਨ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।

ਬਲੱਡ ਸ਼ੁਗਰ ਨੂੰ ਕਰੇ ਕੰਟਰੋਲ

45 ਮਿੰਟ ਦੀ ਸੈਰ ਕਰਨ ਨਾਲ ਇੰਸੁਲਿਨ ਸੰਵੇਦਨਸ਼ੀਲਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਟਾਈਪ 2 ਡਾਇਬਿਟੀਜ਼ ਦਾ ਖਤਰਾ ਘੱਟ ਜਾਂਦਾ ਹੈ।

ਜੋੜਾਂ ਦੇ ਦਰਦ ਵਿੱਚ ਰਾਹਤ

ਇਹ ਜੋੜਾਂ ਨੂੰ ਚਿਕਨਾਈ ਪ੍ਰਦਾਨ ਕਰਦਾ ਹੈ ਅਤੇ ਅਕੜਨ ਨੂੰ ਘਟਾਉਂਦਾ ਹੈ, ਜਿਸ ਨਾਲ ਜੋੜਾਂ ਦੇ ਦਰਦ ਵਿੱਚ ਰਾਹਤ ਮਿਲ ਸਕਦੀ ਹੈ।

ਇਮਿਊਨ ਸਿਸਟਮ ਦੇ ਲਈ

ਸਵੇਰ ਦੀ ਤਾਜ਼ੀ ਹਵਾ ਵਿੱਚ ਤੁਰਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵੱਧਦੀ ਹੈ।

ਸਟਰੈੱਸ ਕਰੇ ਘੱਟ

ਚੱਲਣ ਨਾਲ ਐਂਡੋਰਫਿਨ (Endorphins) ਨਾਮ ਦਾ ਹਾਰਮੋਨ ਰਿਲੀਜ਼ ਹੁੰਦਾ ਹੈ, ਜੋ ਮੂਡ ਨੂੰ ਬਿਹਤਰ ਬਣਾਉਣ ਅਤੇ ਤਣਾਅ ਨੂੰ ਘਟਾਉਣ ਵਿੱਚ ਸਹਾਇਕ ਹੈ।

NO COMMENTS

LEAVE A REPLY

Please enter your comment!
Please enter your name here

Exit mobile version