Home ਖੇਡਾਂ ਉਤਰਾਖੰਡ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕ੍ਰਿਕਟਰ ਸਨੇਹਾ ਰਾਣਾ ਨੂੰ 50...

ਉਤਰਾਖੰਡ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕ੍ਰਿਕਟਰ ਸਨੇਹਾ ਰਾਣਾ ਨੂੰ 50 ਲੱਖ ਰੁਪਏ ਦੇਣ ਦਾ ਕੀਤਾ ਐਲਾਨ

0

ਉਤਰਾਖੰਡ : ਉਤਰਾਖੰਡ ਦੀ ਧੀ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਆਲਰਾਉਂਡਰ ਸਨੇਹਾ ਰਾਣਾ ਨੂੰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵਿਸ਼ਵ ਕੱਪ ਜਿੱਤਣ ‘ਤੇ ਵਧਾਈ ਦਿੱਤੀ ਅਤੇ 50 ਲੱਖ ਰੁਪਏ ਦੇ ਪ੍ਰੋਤਸਾਹਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਧਾਮੀ ਨੇ ਸਨੇਹਾ ਰਾਣਾ ਨਾਲ ਫ਼ੋਨ ‘ਤੇ ਗੱਲਬਾਤ ਕਰਕੇ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਨੂੰ ਜਿੱਤ ਦਿਵਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਸਨੇਹਾ ਰਾਣਾ ਨੇ ਆਪਣੀ ਮਿਹਨਤ, ਇਰਾਦੇ ਅਤੇ ਪ੍ਰਤਿਭਾ ਨਾਲ ਨਾ ਸਿਰਫ਼ ਉੱਤਰਾਖੰਡ, ਸਗੋਂ ਪੂਰੇ ਦੇਸ਼ ਦਾ ਨਾਂ ਵਿਸ਼ਵ ਪੱਧਰ ‘ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਨੇਹਾ ਦੀ ਸਫ਼ਲਤਾ ਨਾਲ ਸੂਬੇ ਦੀਆਂ ਧੀਆਂ ਅਤੇ ਨੌਜਵਾਨ ਖਿਡਾਰੀਆਂ ਨੂੰ ਨਵੀਂ ਪ੍ਰੇਰਨਾ ਮਿਲੇਗੀ।

ਮੁੱਖ ਮੰਤਰੀ ਨੇ ਇਹ ਵੀ ਦੁਹਰਾਇਆ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਅਤੇ ਹੌਸਲਾ ਦੇਣ ਲਈ ਲਗਾਤਾਰ ਯਤਨਸ਼ੀਲ ਹੈ, ਤਾਂ ਜੋ ਉੱਤਰਾਖੰਡ ਦਾ ਹਰ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕੇ।

ਮੁੱਖ ਮੰਤਰੀ ਨੇ ਉਤਰਾਖੰਡ ਦੀਆਂ ਧੀਆਂ ਦੀ ਕੀਤੀ ਪ੍ਰਸ਼ੰਸਾ

ਮੁੱਖ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਦੀਆਂ ਧੀਆਂ ਅੱਜ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਹਨ ਅਤੇ ਸਨੇਹਾ ਰਾਣਾ ਦਾ ਸ਼ਾਨਦਾਰ ਪ੍ਰਦਰਸ਼ਨ ਉਸੇ ਦੀ ਚਮਕਦੀ ਮਿਸਾਲ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਵਰਲਡ ਕੱਪ ਵਿੱਚ ਸਨੇਹਾ ਦਾ ਪ੍ਰਦਰਸ਼ਨ ਟੀਮ ਨੂੰ ਭਵਿੱਖ ਵਿੱਚ ਹੋਰ ਮਜ਼ਬੂਤੀ ਦੇਵੇਗਾ।

ਸਨੇਹਾ ਰਾਣਾ ਨੇ ਕੀਤਾ ਧੰਨਵਾਦ

ਮੁੱਖ ਮੰਤਰੀ ਦੀ ਇਸ ਘੋਸ਼ਣਾ ‘ਤੇ ਸਨੇਹਾ ਰਾਣਾ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਉਨ੍ਹਾਂ ਦਾ ਜੋਸ਼ ਦੁੱਗਣਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਆਪਣੇ ਪ੍ਰਦਰਸ਼ਨ ਨਾਲ ਦੇਸ਼ ਅਤੇ ਉਤਰਾਖੰਡ ਦਾ ਨਾਮ ਉੱਚਾ ਕਰਨ ਲਈ ਲਗਾਤਾਰ ਮਿਹਨਤ ਕਰਦੀ ਰਹੇਗੀ।

ਟੀਮ ਵਿੱਚ ਆਲ ਰਾਊਂਡਰ ਹਨ ਸਨੇਹਾ ਰਾਣਾ  

ਸਨੇਹਾ ਰਾਣਾ ਦੇਹਰਾਦੂਨ ਦੇ ਸਨੌਲਾ ਪਿੰਡ ਦੀ ਰਹਿਣ ਵਾਲੀ ਹੈ। ਕਿਸਾਨ ਪਰਿਵਾਰ ਤੋਂ ਸਬੰਧਤ ਸਨੇਹਾ ਅਭਿਆਸ ਲਈ ਸ਼ੁਰੂਆਤ ਵਿੱਚ ਮੁੰਡਿਆਂ ਨਾਲ ਖੇਡਦੀ ਸੀ। ਰਾਜ ਵਿੱਚ ਖੇਡਣ ਤੋਂ ਬਾਅਦ ਸਨੇਹਾ ਰੇਲਵੇ ਲਈ ਵੀ ਖੇਡੀ ਅਤੇ ਆਪਣੇ ਪ੍ਰਦਰਸ਼ਨ ਦੇ ਬਲ ‘ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਜਗ੍ਹਾ ਬਣਾਈ। ਵਿਸ਼ਵਕਪ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਸੀ।

NO COMMENTS

LEAVE A REPLY

Please enter your comment!
Please enter your name here

Exit mobile version