Home ਯੂਪੀ ਖ਼ਬਰਾਂ ਯੂ.ਪੀ.ਪੀ.ਸੀ.ਐਸ. ਪ੍ਰੀਖਿਆ-2024 ਦੇ ਨਤੀਜੇ ਹੋਏ ਐਲਾਨ, ਨੇਹਾ ਪੰਚਾਲ ਨੇ ਕੀਤਾ ਟੌਪ

ਯੂ.ਪੀ.ਪੀ.ਸੀ.ਐਸ. ਪ੍ਰੀਖਿਆ-2024 ਦੇ ਨਤੀਜੇ ਹੋਏ ਐਲਾਨ, ਨੇਹਾ ਪੰਚਾਲ ਨੇ ਕੀਤਾ ਟੌਪ

0

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਨੇ ਅੱਪਰ ਸੁਬਾਰਡੀਨੇਟ ਸਰਵਿਸਿਜ਼ ਪ੍ਰੀਖਿਆ-2024 ਦੇ ਨਤੀਜੇ ਐਲਾਨ ਕਰ ਦਿੱਤੇ  ਹਨ। ਇਸ ਪ੍ਰੀਖਿਆ ਵਿੱਚ ਨੇਹਾ ਪੰਚਾਲ ਨੇ ਟਾਪ ਕੀਤਾ ਹੈ। ਸਾਰੇ ਉਮੀਦਵਾਰ https://uppsc.up.nic.in/ ਵੈੱਬਸਾਈਟ ‘ਤੇ ਆਪਣੇ ਨਤੀਜੇ ਦੇਖ ਸਕਦੇ ਹਨ। ਦੱਸ ਦਈਏ ਕਿ ਕਮਿਸ਼ਨ ਕੁਲ 24 ਸ਼੍ਰੇਣੀਆਂ ਦੇ ਲਈ ਕੁੱਲ ਕੁੱਲ 947 ਅਸਾਮੀਆਂ ਭਰੀਆਂ ਜਾਣੀਆਂ ਹਨ।  ਇਸ ਪ੍ਰੀਖਿਆ ਵਿੱਚ 932 ਉਮੀਦਵਾਰਾਂ ਨੂੰ ਸਫਲਤਾ ਮਿਲੀ ਹੈ, ਜਿਸ ਨਾਲ 14 ਅਸਾਮੀਆਂ ਖਾਲੀ ਹਨ।

ਟੌਪ 10 ਵਿੱਚੋਂ 6 ਕੁੜੀਆਂ

ਉੱਤਰ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਪ੍ਰੀਖਿਆ ਦੇ ਨਤੀਜਿਆਂ ਵਿੱਚ, ਟੌਪ 10 ਵਿੱਚੋਂ ਛੇ ਕੁੜੀਆਂ ਹਨ। ਇਨ੍ਹਾਂ ਵਿੱਚੋਂ ਖਾਸ ਗੱਲ ਇਹ ਹੈ ਕਿ ਟੌਪ ਸੱਤ ਵਿੱਚੋਂ ਛੇ ਕੁੜੀਆਂ ਹਨ। ਨੇਹਾ ਪੰਚਾਲ ਨਤੀਜਿਆਂ ਵਿੱਚ ਟਾਪ ਕੀਤਾ। ਅਨੰਨਿਆ ਤ੍ਰਿਵੇਦੀ ਦੂਜੇ ਸਥਾਨ ‘ਤੇ ਹੈ, ਉਸ ਤੋਂ ਬਾਅਦ ਅਭੈ ਪ੍ਰਤਾਪ ਸਿੰਘ ਹੈ। ਅਨਾਮਿਕਾ ਮਿਸ਼ਰਾ ਚੌਥੇ ਸਥਾਨ ‘ਤੇ ਹੈ, ਉਸ ਤੋਂ ਬਾਅਦ ਨੇਹਾ ਸਿੰਘ ਪੰਜਵੇਂ ਸਥਾਨ ‘ਤੇ ਹੈ, ਦੀਪਤੀ ਵਰਮਾ ਛੇਵੇਂ ਸਥਾਨ ‘ਤੇ ਹੈ ਅਤੇ ਪੂਜਾ ਤਿਵਾੜੀ ਸੱਤਵੇਂ ਸਥਾਨ ‘ਤੇ ਹੈ। ਅਨੁਰਾਗ ਪਾਂਡੇ ਅੱਠਵੇਂ ਸਥਾਨ ‘ਤੇ ਹੈ, ਸ਼ੁਭਮ ਸਿੰਘ ਨੌਵੇਂ ਸਥਾਨ ‘ਤੇ ਹੈ ਅਤੇ ਆਯੁਸ਼ ਪਾਂਡੇ ਦਸਵੇਂ ਸਥਾਨ ‘ਤੇ ਹੈ।

ਦਸੰਬਰ 2024 ਵਿੱਚ ਹੋਈ ਸੀ ਇਹ ਪ੍ਰੀਖਿਆ

ਯੂਪੀਪੀਸੀਐਸ 2024 ਦੀ ਪ੍ਰੀਖਿਆ 22 ਦਸੰਬਰ, 2024 ਨੂੰ ਹੋਈ ਸੀ। ਇਹ ਪ੍ਰੀਖਿਆ 947 ਖਾਲੀ ਅਸਾਮੀਆਂ ਲਈ ਲਈ ਗਈ ਸੀ। ਇਸ ਪ੍ਰੀਖਿਆ ਲਈ ਕੁੱਲ 5,76,154 ਬਿਨੈਕਾਰਾਂ ਨੇ ਅਰਜ਼ੀ ਦਿੱਤੀ ਸੀ, ਜਿਨ੍ਹਾਂ ਵਿੱਚੋਂ 241,359 ਨੇ ਪ੍ਰੀਖਿਆ ਦਿੱਤੀ ਸੀ। ਪਹਿਲੇ ਪੜਾਅ ਦੇ ਨਤੀਜੇ 28 ਫਰਵਰੀ, 2025 ਨੂੰ ਘੋਸ਼ਿਤ ਕੀਤੇ ਗਏ ਸਨ, ਜਿਸ ਵਿੱਚ 15,066 ਉਮੀਦਵਾਰ ਸਫਲ ਹੋਏ ਸਨ। ਮੁੱਖ ਪ੍ਰੀਖਿਆ ਫਿਰ ਜੂਨ-ਜੁਲਾਈ 2025 ਵਿੱਚ ਹੋਈ ਸੀ, ਜਿਸ ਦੇ ਨਤੀਜੇ 4 ਫਰਵਰੀ, 2026 ਨੂੰ ਘੋਸ਼ਿਤ ਕੀਤੇ ਗਏ ਸਨ। ਫਿਰ ਉਮੀਦਵਾਰਾਂ ਨੂੰ ਇੰਟਰਵਿਊ ਲਈ ਚੁਣਿਆ ਗਿਆ ਸੀ। ਇੰਟਰਵਿਊ ਫਰਵਰੀ ਅਤੇ ਮਾਰਚ ਵਿੱਚ ਹੋਏ ਸਨ, ਜਿਸ ਤੋਂ ਬਾਅਦ ਹੁਣ ਅੰਤਿਮ ਨਤੀਜੇ ਘੋਸ਼ਿਤ ਕੀਤੇ ਗਏ ਹਨ।

NO COMMENTS

LEAVE A REPLY

Please enter your comment!
Please enter your name here

Exit mobile version