Home ਦੇਸ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਧਮਾਕੇ ਦੇ ਮਾਮਲੇ ’ਚ ਅਪਣਾਇਆ...

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਧਮਾਕੇ ਦੇ ਮਾਮਲੇ ’ਚ ਅਪਣਾਇਆ ਸਖ਼ਤ ਰੁਖ਼

0

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਧਮਾਕੇ ਦੇ ਮਾਮਲੇ ਵਿੱਚ ਸਖ਼ਤ ਰੁਖ਼ ਅਪਣਾਇਆ ਹੈ। ਸ਼ਾਹ ਨੇ ਇਸ ਸਬੰਧ ਵਿੱਚ ਸੁਰੱਖਿਆ ਅਤੇ ਜਾਂਚ ਏਜੰਸੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਨੇ ਹੁਕਮ ਦਿੱਤਾ ਹੈ ਕਿ ਇਸ ਅੱਤਵਾਦੀ ਘਟਨਾ ਦੇ ਹਰ ਇੱਕ ਦੋਸ਼ੀ ਦੀ ਡੂੰਘਾਈ ਨਾਲ ਤਲਾਸ਼ ਕੀਤੀ ਜਾਵੇ।

ਜਾਂਚ ਏਜੰਸੀਆਂ ਦਿਖਾਉਣਗੀਆਂ ਪੂਰਾ ਗੁੱਸਾ

ਸੂਤਰਾਂ ਦੇ ਜਾਣਕਾਰੀ ਦੇ ਅਨੁਸਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਫ਼ ਕੀਤਾ ਹੈ ਕਿ ਆਰੋਪੀਆਂ ਨੂੰ ਕਿਸੇ ਵੀ ਹਾਲ ਵਿੱਚ ਮਾਫ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਜਾਂਚ ਵਿੱਚ ਲੱਗੀਆਂ ਏਜੰਸੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਮਾਮਲੇ ਵਿੱਚ ਆਪਣਾ ‘ਪੂਰਾ ਪਰਕੋਪ’ (ਪੂਰਾ ਗੁੱਸਾ) ਦਿਖਾਉਣ ਅਤੇ ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆਉਣ।

ਗ੍ਰਹਿ ਮੰਤਰਾਲੇ ਦੇ ਇਸ ਸਖ਼ਤ ਰਵੱਈਏ ਤੋਂ ਸਾਫ਼ ਹੈ ਕਿ ਏਜੰਸੀਆਂ ਹੁਣ ਇਸ ਅੱਤਵਾਦੀ ਨੈੱਟਵਰਕ ਨੂੰ ਪੂਰੀ ਤਰ੍ਹਾਂ ਨਾਲ ਢਾਹ ਲਾਉਣ ਲਈ ਇੱਕ ਵੱਡੇ ਪੈਮਾਨੇ ਉੱਤੇ ਕਾਰਵਾਈ ਸ਼ੁਰੂ ਕਰਨਗੀਆਂ। ਇਹ ਹੁਕਮ ਅਜਿਹੇ ਸਮੇਂ ਆਇਆ ਹੈ ਜਦੋਂ ਦਿੱਲੀ ਬੰਬ ਧਮਾਕੇ ਪਿੱਛੇ ਕੱਟੜਪੰਥੀ ਡਾਕਟਰਾਂ ਅਤੇ ਜੈਸ਼-ਏ-ਮੁਹੰਮਦ ਦੇ ਮਹਿਲਾ ਵਿੰਗ ਨਾਲ ਜੁੜੇ ਕਈ ਕਿਰਦਾਰ ਸਾਹਮਣੇ ਆ ਚੁੱਕੇ ਹਨ। ਸ਼ਾਹ ਦੇ ਹੁਕਮਾਂ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਹ ਜਾਂਚ ਸਿਰਫ਼ ਕੁਝ ਗ੍ਰਿਫਤਾਰੀਆਂ ਤੱਕ ਸੀਮਤ ਨਾ ਰਹੇ, ਬਲਕਿ ਇਸ ਸਾਜ਼ਿਸ਼ ਵਿੱਚ ਸ਼ਾਮਲ ਆਖਰੀ ਵਿਅਕਤੀ ਤੱਕ ਪਹੁੰਚਿਆ ਜਾਵੇ।

NO COMMENTS

LEAVE A REPLY

Please enter your comment!
Please enter your name here

Exit mobile version