Home ਸੰਸਾਰ ਯੂ.ਏ.ਈ. ਨੇ ਇਜ਼ਰਾਈਲ ਨੂੰ ਦਿੱਤਾ ਵੱਡਾ ਝਟਕਾ, ਦੁਬਈ ਏਅਰ ਸ਼ੋਅ 2025 ‘ਤੇ...

ਯੂ.ਏ.ਈ. ਨੇ ਇਜ਼ਰਾਈਲ ਨੂੰ ਦਿੱਤਾ ਵੱਡਾ ਝਟਕਾ, ਦੁਬਈ ਏਅਰ ਸ਼ੋਅ 2025 ‘ਤੇ ਲਗਾਈ ਪਾਬੰਦੀ

0

ਇਜ਼ਰਾਈਲ : ਇਜ਼ਰਾਈਲ ਨੇ ਹਮਾਸ ਦੇ ਟਿਕਾਣਿਆਂ ਨੂੰ ਤਬਾਹ ਕਰਨ ਲਈ ਕਤਰ ਦੀ ਰਾਜਧਾਨੀ ਦੋਹਾ ‘ਤੇ ਹਵਾਈ ਹਮਲਾ ਕੀਤਾ ਸੀ। ਇਸ ਦੇ ਵਿਰੋਧ ਵਿੱਚ ਖਾੜੀ ਦੇਸ਼ ਇੱਕਜੁੱਟ ਹੋ ਗਏ ਹਨ ਅਤੇ ਇਜ਼ਰਾਈਲ ਤੋਂ ਬਦਲਾ ਲੈਣ ‘ਤੇ ਅੜੇ ਹਨ। ਇਸ ਦੌਰਾਨ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਇਜ਼ਰਾਈਲ ਨੂੰ ਵੱਡਾ ਝਟਕਾ ਦਿੱਤਾ ਹੈ। ਯੂ.ਏ.ਈ. ਨੇ ਦੁਬਈ ਏਅਰ ਸ਼ੋਅ 2025 ਵਿੱਚ ਇਜ਼ਰਾਈਲੀ ਰੱਖਿਆ ਕੰਪਨੀਆਂ ਦੀ ਭਾਗੀਦਾਰੀ ‘ਤੇ ਅਧਿਕਾਰਤ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਬੰਧਕਾਂ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਜ਼ਰਾਈਲੀ ਰੱਖਿਆ ਮੰਤਰਾਲੇ ਅਤੇ ਕੰਪਨੀਆਂ ਨੂੰ ਇਸ ਪਾਬੰਦੀ ਬਾਰੇ ਸੂਚਿਤ ਕੀਤਾ ਹੈ।

ਗਲਫ਼ ਦੇਸ਼ਾਂ ਨੇ ਹਮਲੇ ਦੀ ਕੀਤੀ ਨਿੰਦਾ

ਦੱਸ ਦੇਈਏ ਕਿ UAE ਨੇ ਕਤਰ ਦੇ ਦੋਹਾ ਵਿੱਚ ਹਮਾਸ ਆਗੂਆਂ ‘ਤੇ ਇਜ਼ਰਾਇਲ ਦੀ ਏਅਰ ਸਟ੍ਰਾਈਕ ਤੋਂ ਬਾਅਦ ਗਲਫ਼ ਦੇਸ਼ਾਂ ਦੀ ਨਿੰਦਾ ਅਤੇ ਏਕਤਾ ਦੇ ਵਿਚਕਾਰ ਲਿਆ ਗਿਆ ਹੈ। ਉੱਥੇ ਹੀ ਇਸ ਫੈਸਲੇ ਨਾਲ ਇਜ਼ਰਾਇਲ ਹੁਣ UAE ਵਿੱਚ ਇਸ ਵੱਡੇ ਰੱਖਿਆ ਪ੍ਰੋਗਰਾਮ ਵਿੱਚ ਹਥਿਆਰ ਵੇਚਣ ਜਾਂ ਪ੍ਰਦਰਸ਼ਿਤ ਕਰਨ ਦੀ ਦੌੜ ਤੋਂ ਬਾਹਰ ਹੋ ਗਿਆ ਹੈ। ਇਹ ਫੈਸਲਾ ਸਾਲ 2020 ਦੇ ਅਬਰਾਹਮ ਅਕੋਰਡਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰੱਖਿਆ ਸਹਿਯੋਗ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਉੱਥੇ ਹੀ ਗਲਫ਼ ਦੇਸ਼ਾਂ ਵਿੱਚ ਇਜ਼ਰਾਇਲ ਤੋਂ ਬਦਲਾ ਲੈਣ ‘ਤੇ ਸਹਿਮਤੀ ਬਣੀ ਹੈ। ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਤਰ ਮਾਮਲੇ ਨਾਲ ਇਕਜੁੱਟਤਾ ਦਿਖਾਈ ਹੈ।

ਇਜ਼ਰਾਈਲ ਤੋਂ ਬਦਲਾ ਲੈਣਗੇ ਖਾੜੀ ਦੇਸ਼

ਤੁਹਾਨੂੰ ਦੱਸ ਦੇਈਏ ਕਿ ਖਾੜੀ ਦੇਸ਼ਾਂ ਨੇ ਇਜ਼ਰਾਈਲ ਵਿਰੁੱਧ ਇੱਕ ਅੰਤਰਰਾਸ਼ਟਰੀ ਗੱਠਜੋੜ ਬਣਾਉਣ ਦਾ ਐਲਾਨ ਕੀਤਾ ਹੈ। ਕਈ ਅਰਬ ਅਤੇ ਇਸਲਾਮੀ ਵਿਦੇਸ਼ ਮੰਤਰੀ ਦੋਹਾ ਵਿੱਚ ਇੱਕ ਐਮਰਜੈਂਸੀ ਮੀਟਿੰਗ ਲਈ ਪਹੁੰਚੇ ਸਨ, ਜਿੱਥੇ ਇਜ਼ਰਾਈਲ ਵਿਰੁੱਧ ਬਦਲਾ ਲੈਣ ‘ਤੇ ਸਹਿਮਤੀ ਬਣੀ ਸੀ। ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਖੁੱਲ੍ਹ ਕੇ ਕਤਰ ਦਾ ਸਮਰਥਨ ਕਰਨ ਅਤੇ ਇਜ਼ਰਾਈਲ ਵਿਰੁੱਧ ਬਦਲਾ ਲੈਣ ਦੀ ਮੰਗ ਕੀਤੀ। ਹਾਲਾਂਕਿ ਮੀਟਿੰਗ ਵਿੱਚ ਇਜ਼ਰਾਈਲ ਤੋਂ ਬਦਲਾ ਲੈਣ ਦੀਆਂ ਗੱਲਾਂ ਉੱਠੀਆਂ ਸਨ, ਪਰ ਹੁਣ ਤੱਕ ਕਿਸੇ ਵੀ ਖਾੜੀ ਦੇਸ਼ ਨੇ ਇਜ਼ਰਾਈਲ ਵਿਰੁੱਧ ਸਿੱਧੀ ਫੌਜੀ ਕਾਰਵਾਈ ਦਾ ਸੰਕੇਤ ਨਹੀਂ ਦਿੱਤਾ ਹੈ।

57 ਮੁਸਲਿਮ ਦੇਸ਼ਾਂ ਨਾਲ ਚਰਚਾ ਕਰੇਗਾ ਕਤਰ

ਤੁਹਾਨੂੰ ਦੱਸ ਦੇਈਏ ਕਿ ਕਤਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਦੋਹਾ ‘ਤੇ ਇਜ਼ਰਾਈਲ ਦੇ ਹਮਲਿਆਂ ਦੇ ਜਵਾਬ ‘ਤੇ 57 ਮੁਸਲਿਮ ਦੇਸ਼ਾਂ ਨਾਲ ਚਰਚਾ ਕਰੇਗਾ। ਹਾਲਾਂਕਿ ਇਜ਼ਰਾਈਲ ਵਿਰੁੱਧ ਫੌਜੀ ਕਾਰਵਾਈ ‘ਤੇ ਵਿਚਾਰ ਕਰਨ ਦੀ ਕੋਈ ਯੋਜਨਾ ਨਹੀਂ ਹੈ, ਪਰ ਵਿਕਲਪਾਂ ਵਿੱਚ ਇਜ਼ਰਾਈਲ ਨਾਲ ਕੂਟਨੀਤਕ ਸਬੰਧ ਖਤਮ ਕਰਨਾ ਅਤੇ ਇਜ਼ਰਾਈਲ ਦਾ ਸਮਰਥਨ ਕਰਨ ਵਾਲੇ ਦੇਸ਼ਾਂ ‘ਤੇ ਤੇਲ ਪਾਬੰਦੀਆਂ ਲਗਾਉਣਾ ਸ਼ਾਮਲ ਹੈ। ਭਾਰਤ ਨੇ ਕਤਰ ‘ਤੇ ਹਮਲੇ ‘ਤੇ ਸ਼ੁਰੂਆਤ ਵਿੱਚ ਹੀ ਚਿੰਤਾ ਪ੍ਰਗਟ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਕਤਰ ਦੇ ਨਾਲ ਖੜ੍ਹਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version