Home ਸੰਸਾਰ ਕਾਲਮੇਗੀ ਤੂਫ਼ਾਨ ਨੇ ਫਿਲੀਪੀਨਜ਼ ’ਚ ਮਚਾਈ ਤਬਾਹੀ, 90 ਲੋਕਾਂ ਦੀ ਮੌਤ  

ਕਾਲਮੇਗੀ ਤੂਫ਼ਾਨ ਨੇ ਫਿਲੀਪੀਨਜ਼ ’ਚ ਮਚਾਈ ਤਬਾਹੀ, 90 ਲੋਕਾਂ ਦੀ ਮੌਤ  

0

ਫਿਲੀਪੀਨਜ਼ : ਕਾਲਮੇਗੀ ਤੂਫ਼ਾਨ ਕਰਕੇ ਫਿਲੀਪੀਨਜ਼ (Philippines) ਵਿੱਚ ਹਾਹਾਕਾਰ ਮਚ ਗਿਆ ਹੈ। ਲੈਂਡਫਾਲ ਤੋਂ ਬਾਅਦ ਹੀ ਇਸ ਚੱਕਰਵਾਤੀ ਤੂਫ਼ਾਨ ਨੇ ਫਿਲੀਪੀਨਜ਼ ਵਿੱਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ ਅਜੇ ਵੀ ਇਹ ਜਾਰੀ ਹੈ। ਫਿਲੀਪੀਨਜ਼ ਦੇ ਉਹ ਸੂਬੇ ਜੋ ਇਸ ਤੂਫ਼ਾਨ ਕਰਕੇ ਪ੍ਰਭਾਵਿਤ ਹੋਏ ਹਨ, ਵਿੱਚ ਕਾਲਮੇਗੀ ਤੂਫ਼ਾਨ ਕਰਕੇ ਹੁਣ ਤੱਕ ਜਾਨ-ਮਾਲ ਦਾ ਕਾਫ਼ੀ ਨੁਕਸਾਨ ਕੀਤਾ ਹੈ।

ਹੁਣ ਤੱਕ 90 ਲੋਕਾਂ ਦੀ ਮੌਤ

ਕਾਲਮੇਗੀ ਤੂਫ਼ਾਨ ਕਰਕੇ ਫਿਲੀਪੀਨਜ਼ ਵਿੱਚ ਹੁਣ ਤੱਕ 90 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਅਜੇ ਹੋਰ ਵਧਣ ਦਾ ਵੀ ਖ਼ਦਸ਼ਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਮੌਤਾਂ ਤਾਂ ਇਸ ਚੱਕਰਵਾਤੀ ਤੂਫ਼ਾਨ ਕਰਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ ਸੇਬੂ ਵਿੱਚ ਹੋਈਆਂ ਹਨ।

ਕਈ ਲੋਕ ਅਜੇ ਵੀ ਲਾਪਤਾ

ਫਿਲੀਪੀਨਜ਼ ਵਿੱਚ ਕਾਲਮੇਗੀ ਤੂਫ਼ਾਨ ਤੋਂ ਬਾਅਦ 26 ਲੋਕ ਅਜੇ ਵੀ ਲਾਪਤਾ ਹਨ। ਹਾਲਾਂਕਿ ਇਸ ਚੱਕਰਵਾਤੀ ਤੂਫ਼ਾਨ ਕਰਕੇ ਖ਼ਰਾਬ ਮੌਸਮ ਕਾਰਨ ਸਰਚ ਆਪ੍ਰੇਸ਼ਨ ਵਿੱਚ ਮੁਸ਼ਕਿਲ ਆ ਰਹੀ ਹੈ।

10 ਲੋਕ ਜ਼ਖਮੀ

ਤੂਫ਼ਾਨ ਕਾਲਮੇਗੀ ਕਰਕੇ ਫਿਲੀਪੀਨਜ਼ ਵਿੱਚ 10 ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

7 ਲੱਖ ਤੋਂ ਵੱਧ ਲੋਕ ਪ੍ਰਭਾਵਿਤ

ਖਤਰਨਾਕ ਤੂਫਾਨ ਕਰਕੇ ਫਿਲੀਪੀਨਜ਼ ਵਿੱਚ 7 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਕਈ ਘਰ ਤਬਾਹ ਹੋ ਗਏ, ਕਈ ਇਮਾਰਤਾਂ, ਗੱਡੀਆਂ ਨੂੰ ਨੁਕਸਾਨ ਪਹੁੰਚਿਆ, ਕਈ ਦਰੱਖਤ ਟੁੱਟ ਗਏ, ਥਾਂ-ਥਾਂ ਪਾਣੀ ਭਰ ਗਿਆ, ਫਸਲਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਪਸ਼ੂ ਵੀ ਮਾਰੇ ਗਏ।

NO COMMENTS

LEAVE A REPLY

Please enter your comment!
Please enter your name here

Exit mobile version